ਨੈਸ਼ਨਲ ਡੈਸਕ : ਉੱਤਰਾਖੰਡ ਦੇ ਬਾਗੇਸ਼ਵਰ 'ਚ ਸਕੂਲੀ ਬੱਚਿਆਂ ਦੀਆਂ ਅਚਾਨਕ ਅਜੀਬੋ-ਗਰੀਬ ਹਰਕਤਾਂ ਨੂੰ ਲੈ ਕੇ ਸਕੂਲ ਪ੍ਰਬੰਧਨ ਸਮੇਤ ਸਥਾਨਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੌਕਸ ਹੋ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮਨੋਵਿਗਿਆਨੀ ਡਾਕਟਰ ਦੇ ਨਾਲ ਸਿਹਤ ਵਿਭਾਗ ਦੀ ਟੀਮ ਨੂੰ ਸਕੂਲ ਭੇਜਿਆ। ਫਿਲਹਾਲ ਸਥਾਨਕ ਪ੍ਰਸ਼ਾਸਨ ਸਕੂਲੀ ਬੱਚਿਆਂ ਦੀ ਸਿਹਤ 'ਤੇ ਨਜ਼ਰ ਰੱਖ ਰਿਹਾ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਬਾਗੇਸ਼ਵਰ ਦੇ ਰਖੋਲੀ ਗ੍ਰਾਮ ਸਭਾ 'ਚ ਇਕ ਇੰਟਰ ਕਾਲਜ ਦੀਆਂ ਕੁਝ ਵਿਦਿਆਰਥਣਾਂ ਨੂੰ ਸਕੂਲ ਦੇ ਵਿਹੜੇ 'ਚ ਰੌਲਾ ਪਾਉਂਦੇ ਅਤੇ ਅਜੀਬ ਹਰਕਤਾਂ ਕਰਦੇ ਦੇਖਿਆ ਗਿਆ। ਸਾਰੀਆਂ ਵਿਦਿਆਰਥਣਾਂ 8ਵੀਂ ਜਮਾਤ ਦੀਆਂ ਸਨ। ਘਟਨਾ ਨੂੰ ਸਕੂਲ ਦੇ ਕਿਸੇ ਸਟਾਫ਼ ਜਾਂ ਸਕੂਲੀ ਬੱਚੇ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ।
ਖ਼ਬਰ ਇਹ ਵੀ : ਸੁਖਬੀਰ ਵੱਲੋਂ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ, ਉਥੇ ਕੈਬਨਿਟ ਮੀਟਿੰਗ 'ਚ ਅਹਿਮ ਫ਼ੈਸਲਿਆਂ 'ਤੇ ਮੋਹਰ, ਪੜ੍ਹੋ TOP 10
ਇਸ ਘਟਨਾ ਨਾਲ ਸਬੰਧਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਵਿਭਾਗ ਦੀ ਟੀਮ ਨੂੰ ਸਕੂਲ ਭੇਜਿਆ, ਜਿਸ ਵਿੱਚ ਬਾਗੇਸ਼ਵਰ ਉਪ ਜ਼ਿਲ੍ਹਾ ਮੈਜਿਸਟ੍ਰੇਟ ਸਮੇਤ ਮਨੋਵਿਗਿਆਨੀ ਟੀਮ ਵੀ ਸ਼ਾਮਲ ਹੈ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਬਾਗੇਸ਼ਵਰ ਰੀਨਾ ਜੋਸ਼ੀ ਨੇ ਦੱਸਿਆ ਕਿ ਇਹ ਮਾਮਲਾ ਬੁੱਧਵਾਰ ਨੂੰ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ। ਉਨ੍ਹਾਂ ਨੇ ਵੀਰਵਾਰ ਨੂੰ ਜ਼ਿਲ੍ਹਾ ਸਿਹਤ ਕੇਂਦਰ ਤੋਂ ਡਾਕਟਰਾਂ ਦੀ ਟੀਮ ਸਕੂਲ ਭੇਜ ਦਿੱਤੀ ਹੈ, ਜਦਕਿ ਡਾਕਟਰ ਬੱਚਿਆਂ ਦੀ ਕਾਊਂਸਲਿੰਗ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਾਜਸਥਾਨ : ਬਾੜਮੇਰ 'ਚ ਕ੍ਰੈਸ਼ ਹੋਇਆ ਫੌਜ ਦਾ ਮਿਗ-21 ਜਹਾਜ਼, 2 ਪਾਇਲਟਾਂ ਦੀ ਮੌਤ
NEXT STORY