ਮੰਗਲੁਰੂ : ਕਰਨਾਟਕ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਸੂਬੇ ਭਰ ਵਿਚ ਕਿਸੇ ਵੀ ਝੀਲ, ਖੂਹ, ਡੈਮ ਜਾਂ ਹੋਰ ਜਲਘਰਾਂ ਵਿਚ ਪਲਾਸਟਰ ਆਫ ਪੈਰਿਸ (ਪੀਓਪੀ) ਨਾਲ ਬਣਾਈਆਂ ਅਤੇ ਪੇਂਟ ਕੀਤੀਆਂ ਗਈਆਂ ਮਾਤਾ ਗੌਰੀ ਅਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
ਬੋਰਡ ਨੇ ਕਿਹਾ ਕਿ ਗਣੇਸ਼ ਚਤੁਰਥੀ 'ਤੇ ਕੁਦਰਤੀ ਰੰਗਾਂ ਨਾਲ ਪੇਂਟ ਕੀਤੀਆਂ ਅਤੇ ਕੁਦਰਤੀ ਸਮੱਗਰੀ ਤੋਂ ਬਣੀਆਂ ਮੂਰਤੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਬਿਨਾਂ ਮਨਜ਼ੂਰੀ ਦੇ ਪੀਓਪੀ ਮੂਰਤੀਆਂ ਦੇ ਨਿਰਮਾਣ ਅਤੇ ਵਿਕਰੀ 'ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਗੈਰ-ਕਾਨੂੰਨੀ ਉਤਪਾਦਨ ਅਤੇ ਵਿਕਰੀ ਵਿਚ ਸ਼ਾਮਲ ਅਦਾਰਿਆਂ ਦੇ ਕਾਰੋਬਾਰੀ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।
ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਪੀਓਪੀ ਅਤੇ ਰੰਗੀਨ ਮੂਰਤੀਆਂ ਨੂੰ ਨਦੀਆਂ, ਨਹਿਰਾਂ ਅਤੇ ਛੱਪੜਾਂ ਵਿਚ ਵਿਸਰਜਨ ਕਰਨ ਦੀ ਮਨਾਹੀ ਹੈ। ਇਸ ਹਦਾਇਤ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਨਤਕ ਥਾਵਾਂ 'ਤੇ ਗਣੇਸ਼ ਦੀਆਂ ਮੂਰਤੀਆਂ ਦੀ ਸਥਾਪਨਾ ਲਈ ਕਮੇਟੀਆਂ ਨੂੰ ਸਥਾਨਕ ਅਧਿਕਾਰੀਆਂ ਅਤੇ ਪੁਲਸ ਵਿਭਾਗ ਤੋਂ ਲੋੜੀਂਦੀ ਇਜਾਜ਼ਤ ਲੈਣੀ ਪਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
SBI-PNB 'ਚ ਲੈਣ-ਦੇਣ 'ਤੇ ਪਾਬੰਦੀ ਲਾਉਣ ਵਾਲਾ ਹੁਕਮ ਮੁਲਤਵੀ, 15 ਦਿਨਾਂ ਲਈ ਆਦੇਸ਼ ਨੂੰ ਰੋਕਿਆ
NEXT STORY