ਨਵੀਂ ਦਿੱਲੀ (ਵਾਰਤਾ)— ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏ. ਕੇ. ਅਬਦੁੱਲ ਮੋਮਨ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਡਾ. ਮੋਮਨ ਨੂੰ ਵਿਦੇਸ਼ ਮੰਤਰੀ ਬਣਨ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਹ ਚੰਗੀ ਪਹਿਲ ਹੈ ਕਿ ਵਿਦੇਸ਼ ਮੰਤਰੀ ਦੇ ਤੌਰ 'ਤੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਉਨ੍ਹਾਂ ਨੇ ਭਾਰਤ ਨੂੰ ਚੁਣਿਆ।
ਡਾ. ਮੋਮਨ ਨੇ ਪ੍ਰਧਾਨ ਮੰਤਰੀ ਨੂੰ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸਬੰਧਾਂ ਵਿਚ ਹਾਲ ਹੀ 'ਚ ਹੋਏ ਘਟਨਾਕ੍ਰਮਾਂ ਦੀ ਜਾਣਕਾਰੀ ਦਿੱਤੀ। ਮੋਦੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ-ਬੰਗਲਾਦੇਸ਼ ਦੇ ਸਬੰਧਾਂ ਵਿਚ ਨਵੇਂ ਆਕਾਰ ਜੁੜੇ ਹਨ। ਬੰਗਲਾਦੇਸ਼ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਦੋਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਦੀ ਪ੍ਰਧਾਨ ਮਤੰਰੀ ਸ਼ੇਖ ਹਸੀਨਾ ਦੇ ਨਵੇਂ ਕਾਰਜਕਾਲ ਵਿਚ ਵੀ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਇਹ ਗਰਮਾਹਟ ਬਣੀ ਰਹੇਗੀ।
ਯੂ.ਪੀ. ਬਜਟ 2019: ਯੋਗੀ ਸਰਕਾਰ ਨੇ ਕੀਤਾ ਕਈ ਯੋਜਨਾਵਾਂ ਦਾ ਐਲਾਨ
NEXT STORY