ਮੁੰਬਈ/ਜਾਲਨਾ, (ਭਾਸ਼ਾ)- ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਭਾਰਤ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਅਤੇ ਬਿਨਾਂ ਪ੍ਰਮਾਣਿਕ ਦਸਤਾਵੇਜ਼ਾਂ ਦੇ ਰਹਿਣ ਦੇ ਦੋਸ਼ ’ਚ 6 ਔਰਤਾਂ ਸਮੇਤ 16 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏ. ਟੀ. ਐੱਸ. ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਕ ਅਧਿਕਾਰੀ ਨੇ ਕਿਹਾ ਕਿ ਨਵੀ ਮੁੰਬਈ, ਠਾਣੇ ਅਤੇ ਸੋਲਾਪੁਰ ’ਚ ਪੁਲਸ ਦੀ ਮਦਦ ਨਾਲ ਪਿਛਲੇ 24 ਘੰਟਿਆਂ ਵਿਚ ਕਾਰਵਾਈ ਕੀਤੀ ਗਈ। ਉਨ੍ਹਾਂ ਦੇ ਖ਼ਿਲਾਫ ਵਿਦੇਸ਼ੀ ਐਕਟ ਅਤੇ ਹੋਰ ਸਬੰਧਤ ਕਾਨੂੰਨਾਂ ਤਹਿਤ 3 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਕਿਸੇ ਤਰ੍ਹਾਂ ਆਧਾਰ ਕਾਰਡ ਵਰਗੇ ਭਾਰਤੀ ਦਸਤਾਵੇਜ਼ ਹਾਸਲ ਕੀਤੇ ਸਨ।
ਮਹਾਕੁੰਭ ਦੀਆਂ ਤਿਆਰੀਆਂ ਦੌਰਾਨ ਵਾਪਰ ਗਿਆ ਵੱਡਾ ਹਾਦਸਾ, ਮਚ ਗਈ ਹਫੜਾ-ਦਫੜੀ
NEXT STORY