ਦੇਹਰਾਦੂਨ- ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਸੋਮਵਾਰ ਸਵੇਰੇ 10 ਵਜੇ ਰਾਜ ਸਭਾ ’ਚ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਸੀਨੀਅਰ ਮੈਂਬਰ ਬੰਸੀਧਰ ਭਗਤ ਨੂੰ ਪ੍ਰੋਟੇਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਕਾਰਜਵਾਹਕ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੁੱਖ ਸਕੱਤਰ ਡਾ. ਐੱਸ. ਐੱਸ. ਸੰਧੂ, ਮੁੱਖ ਸਕੱਤਰ ਸ਼੍ਰੀ ਆਨੰਦ ਵਰਧਨ, ਰਾਜਪਾਲ ਦੇ ਸਕੱਤਰ ਰੰਜੀਤ ਕੁਮਾਰ ਸਿਨਹਾ ਮੌਜੂਦ ਸਨ।
ਕੀ ਹੁੰਦਾ ਹੈ ਪ੍ਰੋਟੇਸ ਸਪੀਕਰ?
ਪ੍ਰੋਟੇਮ ਸ਼ਬਦ ਲੈਟਿਨ ਭਾਸ਼ਾ ਦੇ ਸ਼ਬਦ ਪ੍ਰੋ-ਟੈਮਪੋਰ ਦਾ ਸੰਖੇਪ ਰੂਪ ਹੈ। ਇਸ ਦਾ ਅਰਥ ਹੁੰਦਾ ਹੈ- ਕੁਝ ਸਮੇਂ ਲਈ। ਪ੍ਰੋਟੇਮ ਸਪੀਕਰ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ਅਤੇ ਇਸ ਦੀ ਨਿਯੁਕਤੀ ਆਮ ਤੌਰ ’ਤੇ ਉਦੋਂ ਤਕ ਲਈ ਹੁੰਦੀ ਹੈ, ਜਦੋਂ ਤਕ ਲੋਕ ਸਭਾ ਜਾਂ ਵਿਧਾਨ ਸਭਾ ਸਪੀਕਰ ਨਹੀਂ ਚੁਣ ਲੈਂਦੀ। ਪ੍ਰੋਟੇਮ ਸਪੀਕਰ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਂਦਾ ਹੈ ਅਤੇ ਸਹੁੰ ਚੁੱਕਣ ਦਾ ਪੂਰਾ ਪ੍ਰੋਗਰਾਮ ਇਨ੍ਹਾਂ ਦੀ ਦੇਖ-ਰੇਖ ’ਚ ਹੁੰਦਾ ਹੈ। ਸਦਨ ’ਚ ਜਦੋਂ ਤੱਕ ਸੰਸਦ ਮੈਂਬਰ ਸਹੁੰ ਨਹੀਂ ਚੁੱਕ ਲੈਂਦੇ, ਉਦੋਂ ਤੱਕ ਉਨ੍ਹਾਂ ਨੂੰ ਸਦਨ ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਸੰਸਦੀ ਪਰੰਪਰਾ ਮੁਤਾਬਕ ਰਾਸ਼ਟਰਪਤੀ ਸਦਨ ’ਚ ਸੀਨੀਅਰ ਮੈਂਬਰਾਂ ’ਚੋਂ ਕਿਸੇ ਇਕ ਨੂੰ ਪ੍ਰੋਟੇਮ ਸਪੀਕਰ ਲਈ ਚੁਣਦੇ ਹਨ। ਇਹ ਵੀ ਵਿਵਸਥਾ ਲੋਕ ਸਭਾ ਤੋਂ ਇਲਾਵਾ ਵਿਧਾਨ ਸਭਾ ਲਈ ਹੁੰਦੀ ਹੈ।
ਬਿਹਾਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 37 ਲੋਕਾਂ ਦੀ ਮੌਤ
NEXT STORY