ਨਵੀਂ ਦਿੱਲੀ– ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਵਿਸ਼ਵ ਪੱਧਰ ’ਤੇ ਮੰਥਨ ਦਾ ਦੌਰ ਚੱਲ ਰਿਹਾ ਹੈ। ਅਜਿਹੀ ਸਥਿਤੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਦੇਸ਼ਾਂ ’ਚ ਬੈਸੀਲਸ ਕੈਲਮੇਟ ਗੁਏਰਿਨ (ਬੀ. ਸੀ. ਜੀ.) ਦਾ ਟੀਕਾਕਰਣ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਉਥੇ ਕੋਰੋਨਾ ਦੀ ਲਪੇਟ ’ਚ ਆਉਣ ਵਾਲਿਆਂ ਦੀ ਮੌਤ ਦਰ ਘੱਟ ਹੈ। ਪਰ ਜਿਥੇ ਬਾਅਦ ’ਚ ਟੀਕਾਕਰਣ ਸ਼ੁਰੂ ਜਾਂ ਜਿੱਥੇ ਕੁਝ ਦਿਨ ਬਾਅਦ ਟੀਕਾਕਰਣ ਬੰਦ ਹੋ ਗਿਆ ਉਥੇ ਮੌਤ ਦਰ ਵੱਧ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਸਵੀਕਾਰ ਕੀਤਾ ਹੈ। ਭਾਰਤ ਲਈ ਰਾਹਤ ਦੀ ਖਬਰ ਦੱਸੀ ਜਾ ਰਹੀ ਹੈ ਕਿਉਂਕਿ ਇਥੇ ਸਾਲ 1962 ਤੋਂ ਲਗਾਤਾਰ ਬੀ. ਸੀ. ਜੀ. ਟੀਕਾਕਰਣ ਹੋ ਰਿਹਾ ਹੈ। ਇਕ ਆਸਟਰੇਲੀਆਈ ਇੰਸਟੀਚਿਊਟ ਕੋਰੋਨਾ ਖਿਲਾਫ ਬੀ. ਸੀ. ਜੀ. ਦਾ ਟ੍ਰਾਇਲ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨੂੰ ਬੇਸ ਸਟੱਡੀ ਦਾ ਨਾਂ ਦਿੱਤਾ ਗਿਆ ਹੈ। ਲਗਭਗ 4 ਹਜ਼ਾਰ ਲੋਕਾਂ ’ਤੇ ਇਹ ਖੋਜ ਹੋਵੇਗੀ।
ਕੇਂਦਰ ਨੇ ਅਦਾਲਤ ਨੂੰ ਦੱਸਿਆ, ਈਰਾਨ ’ਚ ਫਸੇ 250 ਭਾਰਤੀਆਂ ’ਚ ਕੋਵਿਡ-19 ਦੀ ਪੁਸ਼ਟੀ ਹੋਈ
NEXT STORY