ਨਵੀਂ ਦਿੱਲੀ- ਭਾਜਪਾ ਨੇ ਤ੍ਰਿਪੁਰਾ ’ਚ ਪੰਜ ਸਾਲ ’ਚ ਜ਼ੀਰੋ ਸੀਟ ਤੋਂ ਲੈ ਕੇ ਪ੍ਰਚੰਡ ਬਹੁਮਤ ਤੱਕ ਦਾ ਸਫ਼ਰ ਤੈਅ ਕੀਤਾ ਹੈ। ਫਿਲਹਾਲ ਤ੍ਰਿਪੁਰਾ ਸਮੇਤ ਮੇਘਾਲਿਆ ਅਤੇ ਨਗਾਲੈਂਡ ’ਚ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ, ਫਿਲਹਾਲ ਭਾਜਪਾ ਨੇ ਵਾਧਾ ਬਣਾਇਆ ਹੋਇਆ ਹੈ। ਸਵਾਲ ਹੁਣ ਉਠਦਾ ਹੈ ਕਿ ਆਖਰ ਭਾਜਪਾ ਦੇ ਇਸ ਵਾਧੇ ਦੇ ਪਿੱਛੇ ਕਿਸ ਦਾ ਹੱਥ ਹੈ। ਕੌਣ ਹੈ ਉਹ ਸ਼ਖਸ ਜੋ ਕਿ ਭਾਜਪਾ ਲਈ ਸੰਜੀਵਨੀ ਸਾਬਤ ਹੋਇਆ।
ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਚਾਰਕ ਰਹੇ ਹਨ ਸੁਨੀਲ ਦੇਵਘਰ
ਇਹ ਇਕ ਅਜਿਹਾ ਇਨਸਾਨ ਹੈ ਜਿਸ ਨੇ ਨਾ ਕਦੇ ਇੱਥੋਂ ਚੋਣਾਂ ਲੜੀਆਂ ਅਤੇ ਨਾ ਹੀ ਕਦੇ ਮੀਡੀਆ ਦੇ ਸਾਹਮਣੇ ਜ਼ਿਆਦਾ ਆਇਆ। ਇਸ ਤੋਂ ਬਾਅਦ ਵੀ ਸੀ.ਪੀ.ਐ¤ਮ. ਦੇ ਗੜ੍ਹ ’ਚ ਭਾਜਪਾ ਨੇ ਖਲਬਲੀ ਮਚਾ ਰੱਖੀ ਹੈ। ਇਸ ਸ਼ਖਸ ਦਾ ਨਾਂ ਹੈ ਸੁਨੀਲ ਦੇਵਘਰ। ਮਰਾਠੀ ਹੋਣ ਦੇ ਨਾਲ-ਨਾਲ ਦੇਵਘਰ ਬੰਗਾਲੀ ਬੋਲਣ ’ਚ ਮਾਹਰ ਲੰਬੇ ਸਮੇਂ ਤੱਕ ਉਹ ਸੋਇਮ ਸੇਵਕ ਸੰਘ ਦੇ ਪ੍ਰਚਾਰਕ ਰਹੇ ਹਨ। ਉਨ੍ਹਾਂ ਨੂੰ ਭਾਜਪਾ ਨੇ ਨਾਰਥ-ਈਸਟ ਦੀ ਜ਼ਿੰਮੇਵਾਰੀ ਦਿੱਤੀ ਸੀ। ਇੱਥੇ ਰਹਿੰਦੇ ਹੀ ਉਨ੍ਹਾਂ ਨੇ ਸਥਾਨਕ ਭਾਸ਼ਾਵਾਂ ਸਿੱਖ ਲਈਆਂ। ਖਾਸ ਗੱਲ ਤਾਂ ਇਹ ਹੈ ਕਿ ਜਦੋਂ ਉਹ ਮੇਘਾਲਿਆ ਨਗਾਲੈਂਡ ’ਚ ਖਾਸੀ ਅਤੇ ਗਾਰੋ ਵਰਗੀ ਜਨਜਾਤੀ ਦੇ ਲੋਕਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਭਾਸ਼ਾ ’ਚ ਗੱਲ ਕਰਦੇ ਹਨ।
ਇਸ ਤੋਂ ਪਹਿਲਾਂ ਸੀ ਵਾਰਾਣਸੀ ਸਮੇਤ ਯੂ.ਪੀ. ਦੀ ਜ਼ਿੰਮੇਵਾਰੀ
ਦੱਸਿਆ ਜਾਂਦਾ ਹੈ ਕਿ ਦੇਵਘਰ ਕੋਲ ਪਹਿਲਾਂ ਵਾਰਾਣਸੀ ਸਮੇਤ ਉਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਸੀ। ਜਦੋਂ ਭਾਜਪਾ ਨੇ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਨਾਰਥ ਈਸਟ ਦੀ ਜ਼ਿੰਮੇਵਾਰੀ ਵੀ ਦੇ ਦਿੱਤੀ ਗਈ। ਜੇਕਰ ਤੁਹਾਨੂੰ ਯਾਦ ਹੋਵੇ ਕਿ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਈ ਦਲਾਂ ਦੇ ਨੇਤਾ ਅਤੇ ਵਿਧਾਇਕ ਭਾਜਪਾ ’ਚ ਸ਼ਾਮਲ ਹੋਏ ਗਏ ਸਨ ਕਿਹਾ ਤਾਂ ਇਹ ਜਾਂਦਾ ਹੈ ਕਿ ਤ੍ਰਿਪੁਰਾ ’ਚ ਖੱਬੇ ਪੱਖੀ ਦਲਾਂ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ’ਚ ਸੇਂਧ ਕਰਵਾਉਣ ਦਾ ਕੰਮ ਉਨ੍ਹਾਂ ਨੇ ਹੀ ਕੀਤਾ ਸੀ। ਉਨ੍ਹਾਂ ਨੇ ਹੀ ਸੀ.ਪੀ.ਐਮ. ਹਟਾਓ ਮਾਣਿਕ ਹਟਾਓ ਵਰਗੇ ਨਾਅਰੇ ਚੋਣਾਂ ਦੌਰਾਨ ਦਿੱਤੇ।
ਤ੍ਰਿਪੁਰਾ ਦੀ ਜਿੱਤ 2019 ਦਾ ਟਰੇਲਰ- ਸ਼ਾਹ
NEXT STORY