ਨਵੀਂ ਦਿੱਲੀ- ਤ੍ਰਿਪੁਰਾ ’ਚ 25 ਸਾਲ ਬਾਅਦ ਲੈਫਟ ਦੇ ਕਿਲੇ ਨੂੰ ਢਾਹੁਣ ’ਚ ਕਾਮਯਾਬ ਹੋਈ ਭਾਜਪਾ ਨੇ ਇਸ 2019 ਦਾ ਟਰੇਲਰ ਦੱਸਿਆ ਹੈ। ਤ੍ਰਿਪੁਰਾ ਨਗਾਲੈਂਡ ਅਤੇ ਮੇਘਾਲਿਆ ਦੇ ਰੁਝਾਨਾਂ/ਨਤੀਜਿਆਂ ਤੋਂ ਉਤਸ਼ਾਹਤ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪੂਰਬੀ-ਉ¤ਤਰੀ ਰਾਜਾਂ ’ਚ ਐਨ.ਡੀ.ਏ. ਨੂੰ ਮਿਲੀ ਜਿੱਤ 2019 ਲੋਕ ਸਭਾ ਚੋਣਾਂ ਲਈ ਵੱਡਾ ਸੰਕੇਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਭਾਜਪਾ ਨੂੰ ਕਰਨਾਟਕ ’ਚ ਵੀ ਵੱਡੀ ਜਿੱਤ ਮਿਲਣੀ ਤੈਅ ਹੈ। ਸ਼ਾਹ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਤੋਂ ਸਾਫ਼ ਹੈ ਕਿ ਕਾਂਗਰਸ ਨੂੰ ਜਨਤਾ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਲੈਫਟ ਹੁਣ ਦੇਸ਼ ਦੇ ਕਿਸੇ ਵੀ ਹਿੱਸੇ ਲਈ ਰਾਈਟ ਨਹੀਂ ਹੈ। ਤਿੰਨਾਂ ਰਾਜਾਂ ਦੇ ਨਤੀਜਿਆਂ ’ਚ ਐਨ.ਡੀ.ਏ. ਨੂੰ ਮਿਲ ਰਹੇ ਵਾਧੇ ਦਰਮਿਆਨ ਆਯੋਜਿਤ ਇਕ ਪ੍ਰੈਸ ਵਾਰਤਾ ’ਚ ਸ਼ਾਹ ਨੇ ਕਿਹਾ,‘‘2018 ’ਚ ਗੁਜਰਾਤ ਅਤੇ ਹਿਮਾਚਲ ਤੋਂ ਬਾਅਦ ਤ੍ਰਿਪੁਰਾ ਸਾਡੀ ਹੈਡ ਟਰਿੱਕ ਹੈ। ਇਹ 2019 ਲੋਕ ਸਭਾ ਚੋਣਾਂ ਨੂੰ ਟਰੇਲਰ ਵੀ ਹੈ। ਇਹ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਜਿੱਤ ਹੈ।’’ ਤ੍ਰਿਪੁਰਾ ਦੀ ਜਿੱਤ ਨੂੰ ਵੱਡੀ ਜਿੱਤ ਦੱਸਦੇ ਹੋਏ ਸ਼ਾਹ ਨੇ ਕਿਹਾ,‘‘5 ਪੀੜ੍ਹੀਆਂ ਤੋਂ ਸਾਡਾ ਵਰਕਰ ਜਿਸ ਜਿੱਤ ਦੀ ਰਾਹ ਦੇਖ ਰਿਹਾ ਸੀ, ਅੱਜ ਉਹ ਹਾਸਲ ਹੋਈ ਹੈ। ਇੱਥੇ ਦੀ ਜਨਤਾ ਨੇ ਖੱਬੇ ਪੱਖੀ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕੀਤਾ ਹੈ। ਬੰਗਾਲ ਤੋਂ ਬਾਅਦ ਤ੍ਰਿਪੁਰਾ ’ਚ ਵੀ ਖੱਬੇ ਪੱਖੀ ਸਰਕਾਰ ਦ ਖਾਰਜ ਹੋਣ ਤੋਂ ਇਹ ਸਾਫ਼ ਹੈ ਕਿ ਲੈਫਟ ਹੁਣ ਦੇਸ਼ ਦੇ ਕਿਸੇ ਹਿੱਸੇ ਲਈ ਰਾਈਟ ਨਹੀਂ ਹੈ।’’
ਕਾਂਗਰਸ ਨੂੰ ਜਨਤਾ ਨੇ ਖਾਰਜ ਕੀਤਾ
ਕਾਂਗਰਸ ’ਤੇ ਹਮਲਾ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਤਿੰਨਾਂ ਰਾਜਾਂ ’ਚ ਕਾਂਗਰਸ ਨੂੰ ਜਨਤਾ ਨੇ ਨਕਾਰਿਆ ਹੈ। ਮੇਘਾਲਿਆ ’ਚ ਸਥਿਤੀ ਅਜੇ ਖੰਡਤ ਜਨਾਦੇਸ਼ ਜ਼ਰੂਰ ਹੈ ਪਰ ਤ੍ਰਿਪੁਰਾ ਅਤੇ ਨਗਾਲੈਂਡ ’ਚ ਐਨ.ਡੀ.ਏ. ਦੀ ਸਰਕਾਰ ਬਣਨੀ ਤੈਅ ਹੈ। ਇਸ ਦੌਰਾਨ ਮੇਘਾਲਿਆ ’ਚ ਭੰਨ-ਤੋੜ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਸ ਦੀ ਸੰਭਾਵਨਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਥੇ ਕਾਂਗਰਸ ਨੂੰ ਬਹੁਮਤ ਨਹੀਂ ਮਿਲਿਆ ਹੈ। ਉਥੋਂ ਦੇ ਵਿਧਾਇਕ ਜਿਸ ਦਾ ਸਮਰਥਨ ਕਰਨਗੇ, ਉਸ ਦੀ ਸਰਕਾਰ ਬਣੇਗੀ।
ਲੈਫਟ ਨੇ ਗਰੀਬੀ ਬਣਾਏ ਰੱਖੀ, ਇਹ ਵਿਕਾਸ ਨੂੰ ਵੋਟ
ਲੈਫਟ ਸਰਕਾਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ,‘‘ਲੈਫਟ ਸ਼ਾਸਤ ਰਾਜ ਹਮੇਸ਼ਾ ਗਰੀਬੀ ’ਚ ਸਭ ਤੋਂ ਹੇਠਾਂ ਰਹੇ ਹਨ। ਤ੍ਰਿਪੁਰਾ ਦੀ ਜਨਤਾ ਨੇ ਵੋਟ ਦੇ ਕੇ ਵਿਕਾਸ ਯਾਤਰਾ ’ਤੇ ਮੋਹਰ ਲਗਾਈ ਹੈ। ਦੇਸ਼ ਦੇ ਹਰ ਹਿੱਸੇ ’ਚ ਵਿਕਾਸ ਦੀ ਰਾਜਨੀਤੀ ਨੂੰ ਸਮਰਥਨ ਮਿਲਿਆ ਹੈ। ਕੇਂਦਰ ਤੋਂ ਤ੍ਰਿਪੁਰਾ ਨੂੰ ਕਾਫੀ ਮਦਦ ਦਿੱਤੀ ਜਾਂਦੀ ਰਹੀ ਹੈ ਪਰ ਸਰਕਾਰ ਨੇ ਲੋਕਾਂ ਦੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਇਹੀ ਕਾਰਨ ਹੈ ਕਿ ਜਨਤਾ ਨੇ ਇਸ ਵਾਰ ਵਿਕਾਸ ਨੂੰ ਚੁਣਿਆ ਹੈ।
ਸ਼ਾਹ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਿਹਾ ਕਿ ਭਾਜਪਾ ਦਾ ਗੋਲਡਨ ਯੁੱਗ ਆਉਣਾ ਅਜੇ ਬਾਕੀ ਹੈ। ਕਰਨਾਟਕ, ਕੇਰਲ, ਓਡੀਸ਼ਾ ਅਤੇ ਬੰਗਾਲ ’ਚ ਅਜੇ ਸਰਕਾਰ ਬਣਾਉਣਾ ਬਾਕੀ ਹੈ। ਸ਼ਾਹ ਨੇ ਕਿਹਾ ਕਿ ਕਦੇ ਭਾਜਪਾ ਹਿੰਦੀ ਬੈਲਟ ਦੀ ਪਾਰਟੀ ਮੰਨੀ ਜਾਂਦੀ ਸੀ ਪਰ ਅੱਜ ਅਸੀਂ ਪੂਰੇ ਦੇਸ਼ ’ਚ ਫੈਲ ਗਏ ਹਾਂ। ਪੂਰਬੀ-ਉਤਰ ’ਚ ਜਿੱਤ ਤੋਂ ਬਾਅਦ ਭਾਜਪਾ ਦਾ ਅਖਿਲ ਭਾਰਤੀ ਸਵਰੂਪ ਸਾਰਿਆਂ ਦੇ ਸਾਹਮਣੇ ਆਇਆ ਹੈ।
ਕਾਂਗਰਸ ਦੀ ਹਾਰ ’ਤੇ ਗਿਰੀਰਾਜ ਨੇ ਕਿਹਾ, ‘‘ਨਾਨ-ਸੀਰੀਅਸ ਲੀਡਰ ਹਨ ਰਾਹੁਲ ਗਾਂਧੀ’’
NEXT STORY