ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਬੈਲਜਿਅਮ ਨੇ ਭਾਰਤ ਨਾਲ ਆਪਣੇ ਦੋਹਰੇ ਟੈਕਸੇਸ਼ਨ ਸਮਝੌਤੇ ਵਿੱਚ ਤਬਦੀਲੀ ਕੀਤੀ ਹੈ। ਇਸ ਤਹਿਤ ਬੈਲਜਿਅਮ ਹੁਣ ਭਾਰਤ ਨਾਲ ਪਿਛਲੇ ਸਾਲਾਂ ਦਾ ਵਿੱਤੀ ਡਾਟਾ ਵੀ ਸਾਂਝਾ ਕਰੇਗਾ, ਜਿਸ ਨਾਲ ਟੈਕਸ ਚੋਰੀ ਅਤੇ ਵਿਦੇਸ਼ਾਂ ਵਿੱਚ ਭੇਜੇ ਗਏ ਪੈਸੇ ਦੀ ਜਾਂਚ ਆਸਾਨ ਹੋ ਜਾਵੇਗੀ।
ਇਹ ਕਦਮ ਕਾਫ਼ੀ ਖਾਸ ਮਹੱਤਵ ਰੱਖਦਾ ਹੈ ਕਿਉਂਕਿ ਬੈਲਜਿਅਮ ਦੇ ਐਂਟਵਰਪ ਸ਼ਹਿਰ ਵਿੱਚ ਵੱਡੀ ਗਿਣਤੀ 'ਚ ਭਾਰਤੀ ਹੀਰਾ ਵਪਾਰੀ ਮੌਜੂਦ ਹਨ। ਭਾਰਤ ਸਰਕਾਰ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੀ ਸੀ ਕਿ ਬੈਲਜਿਅਮ ਭਾਰਤੀ ਨਾਗਰਿਕਾਂ ਦੇ ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਸੰਬੰਧੀ ਜਾਣਕਾਰੀ ਉਪਲਬਧ ਕਰਵਾਏ। ਹੁਣ ਇਸ ਸਮਝੌਤੇ ਤੋਂ ਬਾਅਦ ਭਾਰਤ ਨੂੰ ਪੁਰਾਣੀਆਂ ਵਿੱਤੀ ਲੈਣ-ਦੇਣ ਦੀਆਂ ਜਾਣਕਾਰੀਆਂ ਵੀ ਮਿਲ ਸਕਣਗੀਆਂ।
ਇਹ ਵੀ ਪੜ੍ਹੋ- ਭਾਰਤੀ ਵਿਦੇਸ਼ ਮੰਤਰੀ ਨੇ ਕੈਨੇਡੀਅਨ FM ਅਨੀਤਾ ਆਨੰਦ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
ਪਹਿਲਾਂ ਇਹ ਸਮਝੌਤਾ ਸਿਰਫ਼ ਟ੍ਰਿਟੀ ਲਾਗੂ ਹੋਣ ਤੋਂ ਬਾਅਦ ਦੀ ਜਾਣਕਾਰੀ ਤੱਕ ਸੀਮਤ ਸੀ, ਪਰ ਨਵੇਂ ਪ੍ਰਬੰਧ ਅਨੁਸਾਰ ਹੁਣ ਬੈਲਜਿਅਮ ਹੁਣ ਇਸ ਸਮਝੌਤੇ ਤੋਂ ਪਹਿਲਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਵੀ ਇਨਕਾਰ ਨਹੀਂ ਕਰੇਗਾ।
ਇਸ ਨਾਲ ਭਾਰਤ ਦੀਆਂ ਟੈਕਸ ਅਤੇ ਜਾਂਚ ਏਜੰਸੀਆਂ ਨੂੰ ਕਾਲੇ ਧਨ ਦੀ ਜਾਂਚ ਅਤੇ ਵਿਦੇਸ਼ਾਂ ਵਿੱਚ ਛੁਪਾਈ ਹੋਈ ਜਾਇਦਾਦ ਨੂੰ ਟ੍ਰੈਕ ਕਰਨ ਵਿੱਚ ਵੱਡੀ ਮਦਦ ਮਿਲੇਗੀ। ਭਾਰਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਸਮਝੌਤਾ ਭਾਰਤ ਲਈ ਵਿੱਤੀ ਪਾਰਦਰਸ਼ਿਤਾ ਅਤੇ ਟੈਕਸ ਨਿਆਂ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਰਾਜਧਾਨੀ ਦਿੱਲੀ ਦੀ ਆਬੋ-ਹਵਾ ਹੋਰ ਖ਼ਰਾਬ, ਪ੍ਰਦੂਸ਼ਣ ਕਾਰਨ AQI 414 ਤੋਂ ਪਾਰ, ਤਾਪਮਾਨ 'ਚ ਗਿਰਾਵਟ
NEXT STORY