ਬੈਂਗਲੁਰੂ, (ਏ. ਐੱਨ. ਆਈ.)- ਦੇਸ਼ ’ਚ ਹਰ ਰੋਜ਼ ਸੋਨੇ ਦੀ ਸਮੱਗਲਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਮੱਗਲਰ ਅਜੀਬੋ-ਗਰੀਬ ਤਰੀਕੇ ਨਾਲ ਸਮੱਗਲਿੰਗ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਖੁਲਾਸਾ ਬੈਂਗਲੁਰੂ ’ਚ ਹੋਇਆ ਹੈ। ਬੈਂਗਲੁਰੂ ਏਅਰ ਕਸਟਮਜ਼ ਨੇ ਸਜਾਵਟੀ ਅਗਰਬੱਤੀ ਕੰਟੇਨਰ ਦੇ ਅੰਦਰ ਲੁਕੋ ਕੇ ਰੱਖੇ ਕੱਚੇ ਸੋਨੇ ਦੇ ਕੱਟੇ ਹੋਏ ਟੁਕੜਿਆਂ ਦੀ ਸਮੱਗਲਿੰਗ ਦਾ ਖੁਲਾਸਾ ਕੀਤਾ ਹੈ।
ਅਜੀਬੋ-ਗਰੀਬ ਅੰਦਾਜ ’ਚ ਸੋਨੇ ਦੀ ਸਮੱਗਲਿੰਗ
ਜ਼ਬਤ ਕੀਤੇ ਗਏ ਸੋਨੇ ਦੇ ਕੱਟੇ ਹੋਏ ਟੁਕੜਿਆਂ ਦਾ ਵਜ਼ਨ 279.5 ਗ੍ਰਾਮ ਹੈ, ਜਿਸ ਦੀ ਕੀਮਤ ਕਰੀਬ 17,23,117 ਰੁਪਏ ਬਣਦੀ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ’ਚ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਓਮਾਨ ਦੇ ਮਸਕਟ ਤੋਂ ਆਏ 2 ਯਾਤਰੀਆਂ ਤੋਂ 2 ਕਿਲੋਗ੍ਰਾਮ ਸੋਨਾ ਬਰਾਮਦ ਕੀਤਾ ਸੀ। ਦੋਵੇਂ ਮੁਲਜ਼ਮ ਬਯਾਵਰ ਜ਼ਿਲੇ ਦੇ ਰਹਿਣ ਵਾਲੇ ਹਨ।
2 ਕਿਲੋ ਸੋਨਾ ਬਰਾਮਦ
ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਖੁਫੀਆ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਸੋਮਵਾਰ ਤੜਕੇ ਡੇਢ ਵਜੇ ਮਸਕਟ ਤੋਂ ਆ ਰਹੇ 2 ਯਾਤਰੀਆਂ ਨੂੰ ਰੋਕਿਆ ਗਿਆ। ਕਸਟਮ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੇ ਇਹ ਸੋਨਾ ਕੈਪਸੂਲ ਦੇ ਰੂਪ ਵਿਚ ਆਪਣੇ ਗੁਦਾ ਵਿਚ ਲੁਕਾਇਆ ਹੋਇਆ ਸੀ। ਬਰਾਮਦ ਕੀਤੇ ਗਏ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 1.30 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗ ਬਾਰੇ ਵੱਡੀ ਅਪਡੇਟ, CM ਮਾਨ ਤੇ ਹਰਪਾਲ ਚੀਮਾ ਵੀ ਹੋਣਗੇ ਮੀਟਿੰਗ 'ਚ ਸ਼ਾਮਲ
NEXT STORY