ਵੈੱਬ ਡੈਸਕ- ਭਾਈ ਦੂਜ ਹਿੰਦੂ ਧਰਮ ਦਾ ਇਕ ਪਵਿੱਤਰ ਅਤੇ ਲੋਕਪ੍ਰਿਯ ਤਿਉਹਾਰ ਹੈ, ਜੋ ਦੀਵਾਲੀ ਦੇ 5ਵੇਂ ਅਤੇ ਆਖ਼ਰੀ ਦਿਨ ਮਨਾਇਆ ਜਾਂਦਾ ਹੈ। ਇਸ ਨੂੰ ਕਈ ਥਾਵਾਂ 'ਤੇ ਯਮ ਦਿਵਤਿਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਮੱਥੇ 'ਤੇ ਟਿੱਕਾ ਲਗਾ ਕੇ ਉਨ੍ਹਾਂ ਦੀ ਲੰਬੀ ਉਮਰ, ਖ਼ੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੀਆਂ ਹਨ। ਤਿਉਹਾਰ ਅਨੁਸਾਰ ਭੈਣਾਂ ਆਪਣੇ ਹੱਥਾਂ ਨਾਲ ਬਣੇ ਪਕਵਾਨ ਜਾਂ ਮਠਿਆਈਆਂ ਭਰਾਵਾਂ ਨੂੰ ਖੁਆਉਂਦੀਆਂ ਹਨ ਅਤੇ ਭਰਾ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਜੀਵਨ ਭਰ ਉਨ੍ਹਾਂ ਦੀ ਰੱਖਿਆ ਕਰਨ ਦਾ ਸੰਕਲਪ ਦੋਹਰਾਉਂਦੇ ਹਨ। ਇਹ ਤਿਉਹਾਰ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦਿਵਤਿਆ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਭਾਈ ਦੂਜ 23 ਅਕਤੂਬਰ (ਵੀਰਵਾਰ) ਨੂੰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ : Diwali 'ਤੇ ਸਸਤਾ ਹੋਇਆ ਸੋਨਾ, ਚਾਂਦੀ ਦੀ ਵੀ ਡਿੱਗੀ ਕੀਮਤ, ਜਾਣੋ ਨਵੇਂ Rate
ਭਾਈ ਦੂਜ ਦਾ ਸ਼ੁੱਭ ਮਹੂਰਤ (Bhai Dooj Shubh Muhurat)
ਪੰਚਾਂਗ ਅਨੁਸਾਰ, ਭਾਈ ਦੂਜ 22 ਅਕਤੂਬਰ ਬੁੱਧਵਾਰ ਰਾਤ 8.16 ਵਜੇ ਤੋਂ ਸ਼ੁਰੂ ਹੋ ਕੇ 23 ਅਕਤੂਬਰ ਨੂੰ ਰਾਤ 10.46 ਵਜੇ ਤੱਕ ਰਹੇਗਾ। ਇਸ ਦੌਰਾਨ ਸ਼ੁੱਭ ਮਹੂਰਤ 23 ਅਕਤੂਬਰ ਨੂੰ ਦੁਪਹਿਰ 1.13 ਵਜੇ ਤੋਂ 3.28 ਵਜੇ ਤੱਕ ਰਹੇਗਾ। ਇਸ 2 ਘੰਟੇ 15 ਮਿੰਟਾਂ ਦੇ ਸਮੇਂ 'ਚ ਭੈਣਾਂ ਆਪਣੇ ਭਰਾ ਨੂੰ ਤਿਲਕ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : 11 ਸੂਬਿਆਂ 'ਚ ਤਬਾਹੀ ਮਚਾਏਗਾ ਚੱਕਰਵਾਤ, IMD ਨੇ Alert ਕੀਤਾ ਜਾਰੀ
ਭਾਈ ਦੂਜ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਅਤੇ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ। ਇਸ ਦਿਨ ਘਰਾਂ 'ਚ ਖੁਸ਼ੀ ਦਾ ਮਾਹੌਲ ਰਹਿੰਦਾ ਹੈ ਅਤੇ ਪਰੰਪਰਾਵਾਂ ਦੀ ਪਾਲਣਾ ਕਰ ਕੇ ਪਰਿਵਾਰ ਦੇ ਮੈਂਬਰ ਆਪਸੀ ਸਨਮਾਨ ਅਤੇ ਪਿਆਰ ਨੂੰ ਨਿਭਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
11 ਸੂਬਿਆਂ 'ਚ ਤਬਾਹੀ ਮਚਾਏਗਾ ਚੱਕਰਵਾਤ, IMD ਨੇ Alert ਕੀਤਾ ਜਾਰੀ
NEXT STORY