ਨੈਸ਼ਨਲ ਡੈਸਕ : NIA (ਰਾਸ਼ਟਰੀ ਜਾਂਚ ਏਜੰਸੀ) ਦੀ ਵਿਸ਼ੇਸ਼ ਅਦਾਲਤ ਨੇ ਭੋਪਾਲ-ਉਜੈਨ ਯਾਤਰੀ ਟ੍ਰੇਨ ਬੰਬ ਧਮਾਕੇ ਮਾਮਲੇ 'ਚ ਮੰਗਲਵਾਰ ਨੂੰ ISIS ਦੇ 7 ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਇਸ ਧਮਾਕੇ 'ਚ 9 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਇਕ ਹੋਰ ਦੋਸ਼ੀ ਨੂੰ 2017 ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਵਿੱਚ ਮੁਹੰਮਦ ਫੈਸਲ, ਗੌਸ ਮੁਹੰਮਦ ਖਾਨ, ਮੁਹੰਮਦ ਅਜ਼ਹਰ, ਅਤੀਕ ਮੁਜ਼ੱਫਰ, ਮੁਹੰਮਦ ਦਾਨਿਸ਼, ਮੁਹੰਮਦ ਸਈਅਦ ਮੀਰ ਹੁਸੈਨ ਅਤੇ ਆਸਿਫ ਇਕਬਾਲ ਉਰਫ ਰੌਕੀ ਸ਼ਾਮਲ ਹਨ। ਮੁਹੰਮਦ ਆਤਿਫ ਉਰਫ ਆਸਿਫ ਇਰਾਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਪਹੁੰਚੇ ਰਾਹੁਲ ਗਾਂਧੀ, ਕੈਂਬ੍ਰਿਜ ਯੂਨੀਵਰਸਿਟੀ 'ਚ ਦੇਣਗੇ ਭਾਸ਼ਣ
ਸਜ਼ਾ ਸੁਣਾਉਂਦਿਆਂ ਜਸਟਿਸ ਵੀਐੱਸ ਤ੍ਰਿਪਾਠੀ ਨੇ ਕਿਹਾ ਕਿ ਇਹ ਮਾਮਲਾ ਦੁਰਲੱਭ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਦੋਸ਼ੀ ਸਖ਼ਤ ਤੋਂ ਸਖ਼ਤ ਸਜ਼ਾ ਦੇ ਹੱਕਦਾਰ ਹਨ। ਅਦਾਲਤ ਨੇ ਮੁਲਜ਼ਮਾਂ ਨੂੰ 24 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਫ਼ੈਸਲਾ ਸੁਣਾਉਣ ਲਈ ਮੰਗਲਵਾਰ ਦੀ ਤਰੀਕ ਤੈਅ ਕੀਤੀ ਸੀ। ਇਸ ਮਾਮਲੇ ਦੀ ਚਾਰਜਸ਼ੀਟ 31 ਅਗਸਤ 2017 ਨੂੰ ਦਾਇਰ ਕੀਤੀ ਗਈ ਸੀ। ਚਾਰਜਸ਼ੀਟ 'ਚ ਇਕ ਹੋਰ ਦੋਸ਼ੀ ਸੈਫੁੱਲਾ ਦਾ ਨਾਂ ਹੈ, ਜੋ ਲਖਨਊ ਦੇ ਦੁਬਗਾ ਇਲਾਕੇ 'ਚ ਇਕ ਮੁਕਾਬਲੇ 'ਚ ਮਾਰਿਆ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਬ੍ਰਿਟੇਨ ਪਹੁੰਚੇ ਰਾਹੁਲ ਗਾਂਧੀ, ਕੈਂਬ੍ਰਿਜ ਯੂਨੀਵਰਸਿਟੀ 'ਚ ਦੇਣਗੇ ਭਾਸ਼ਣ
NEXT STORY