ਭੁਵਨੇਸ਼ਵਰ (ਭਾਸ਼ਾ)— ਦੁਨੀਆ ਭਰ 'ਚ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਉਂਝ ਤਾਂ ਔਰਤਾਂ ਨੂੰ ਸਨਮਾਨ ਦੇਣ ਲਈ ਕੋਈ ਗਿਣਿਆ-ਚੁਣਿਆ ਦਿਨ ਨਹੀਂ ਹੋਣਾ ਚਾਹੀਦਾ। ਇਕ ਔਰਤ ਭੈਣ, ਪਤਨੀ, ਧੀ ਤੋਂ ਇਲਾਵਾ ਕਈ ਰੂਪਾਂ 'ਚ ਵਿਚਰਦੀ ਹੈ। ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਸ਼ਹਿਰੀ ਖੇਤਰ ਟਰਾਂਸਪੋਰਟ (ਸੀ. ਆਰ. ਯੂ. ਟੀ.) ਨੇ ਐਤਵਾਰ ਨੂੰ ਮਹਿਲਾ ਦਿਵਸ ਦੇ ਮੌਕੇ 'ਤੇ 'ਮੋ ਬੱਸ' (ਮੇਰੀ ਬੱਸ) 'ਚ ਔਰਤਾਂ ਨੂੰ ਮੁਫ਼ਤ ਸਫਰ ਦਾ ਤੋਹਫਾ ਦਿੱਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸੀ. ਆਰ. ਯੂ. ਟੀ. ਦੀ ਜਨਰਲ ਮੈਨੇਜਰ ਦੀਪਤੀ ਮਹਾਪਾਤਰਾ ਨੇ ਕਿਹਾ ਕਿ ਏਜੰਸੀ 'ਚ 30 ਫੀਸਦੀ ਮਹਿਲਾ ਗਾਈਡ ਹੈ, ਜੋ ਰਾਜਧਾਨੀ ਖੇਤਰ ਵਿਚ ਜਨਤਕ ਟਰਾਂਸਪੋਰਟ 'ਮੋ ਬੱਸ' ਨੂੰ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਔਰਤਾਂ ਬਸ 'ਚ ਮੁਫਤ ਸਫਰ ਦਾ ਲਾਭ ਲੈ ਸਕਣਗੀਆਂ। ਇਸ ਦਿਨ ਔਰਤਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਮੌਜੂਦਾ ਸਮੇਂ 'ਚ ਸੀ. ਆਰ. ਯੂ. ਟੀ. ਦੇ ਬੇੜੇ 'ਚ 200 ਬੱਸਾਂ ਹਨ। ਜ਼ਿਕਰਯੋਗ ਹੈ ਕਿ ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ।
ਮੱਧ ਪ੍ਰਦੇਸ਼ : ਬੋਰਡ ਪ੍ਰੀਖਿਆ 'ਚ ਸਵਾਲ, 'ਆਜ਼ਾਦ ਕਸ਼ਮੀਰ' ਬਾਰੇ ਦੱਸੋ
NEXT STORY