ਰੋਹਤਕ—ਹਰਿਆਣਾ 'ਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਰੋਹਤਕ 'ਚ ਅੱਜ ਭਾਵ ਐਤਵਾਰ ਨੂੰ ਮਹਾ ਪਰਿਵਰਤਨ ਰੈਲੀ ਕਰਨਗੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ। ਦੱਸ ਦੇਈਏ ਕਿ ਰੋਹਤਕ ਦੀ ਮੇਲਾ ਗ੍ਰਾਊਂਡ 'ਚ ਹੋਣ ਵਾਲੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੀ ਮਹਾ ਪਰਿਵਰਤਨ ਰੈਲੀ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਪਰ ਰੈਲੀ ਸਥਾਨ ਦੇ ਨੇੜੇ ਲੱਗੇ ਪੋਸਟਰਾਂ 'ਚ ਸਿਰਫ ਭੁਪਿੰਦਰ ਹੁੱਡਾ ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦੁਪਿੰਦਰ ਹੁੱਡਾ ਹੀ ਦਿਖਾਈ ਦੇ ਰਹੇ ਹਨ। ਪੋਸਟਰਾਂ 'ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਫੋਟੋ ਨਹੀਂ ਹੈ।
ਜ਼ਿਕਰਯੋਗ ਹੈ ਕਿ ਕੱਲ ਭਾਵ ਸ਼ਨੀਵਾਰ ਨੂੰ ਭੁਪਿੰਦਰ ਹੁੱਡਾ ਨੇ ਦਿੱਲੀ 'ਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਚਰਚਾ ਕੀਤੀ ਪਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਨਾ ਹੋਣ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਇਸ ਰੈਲੀ ਨੂੰ ਲੈ ਕੇ ਮਾਹਰਾਂ ਦਾ ਕਹਿਣਾ ਹੈ ਕਿ ਜਾਂ ਤਾਂ ਹੁੱਡਾ ਰੋਹਤਕ ਦੀ ਮਹਾ ਪਰਿਵਰਤਨ ਰੈਲੀ 'ਚ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ ਜਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਿਸੇ ਹੋਰ ਪਾਰਟੀ ਨਾਲ ਲੜਨ ਦਾ ਐਲਾਨ ਕਰ ਸਕਦੇ ਹਨ।
ਅਰੁਣ ਜੇਤਲੀ ਦੀ ਹਾਲਤ ਨਾਜ਼ੁਕ, ਮੰਗੀਆਂ ਜਾ ਰਹੀਆਂ ਨੇ ਦੁਆਵਾਂ
NEXT STORY