ਧਰਮ ਡੈਸਕ - ਜੋਤਿਸ਼ ਸ਼ਾਸਤਰ ਦੇ ਅਨੁਸਾਰ, ਮਾਇਆਵੀ ਗ੍ਰਹਿ ਰਾਹੁ 2 ਅਗਸਤ ਨੂੰ ਸ਼ਤਭਿਸ਼ਾ ਨਕਸ਼ਤਰ ਤੋਂ ਨਿਕਲ ਕੇ ਧਨਿਸ਼ਠਾ ਨਕਸ਼ਤਰ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਰਾਹੁ ਦਾ ਇਹ ਗੋਚਰ ਇਸ ਸਾਲ ਦੇ ਅੰਤ ਤੱਕ ਪ੍ਰਭਾਵਸ਼ਾਲੀ ਰਹੇਗਾ। ਧਨਿਸ਼ਠਾ ਨਕਸ਼ਤਰ ਦਾ ਸਵਾਮੀ ਮੰਗਲ ਹੈ, ਅਤੇ ਜੋਤਿਸ਼ ਵਿੱਚ ਰਾਹੁ ਤੇ ਮੰਗਲ ਦੋਵਾਂ ਨੂੰ ਹੀ ਬਹੁਤ ਸ਼ਕਤੀਸ਼ਾਲੀ ਅਤੇ ਪਰਾਕਰਮੀ ਗ੍ਰਹਿ ਮੰਨਿਆ ਜਾਂਦਾ ਹੈ।
ਜੋਤਿਸ਼ਵਿਦਾਂ ਦਾ ਕਹਿਣਾ ਹੈ ਕਿ ਰਾਹੁ ਦੇ ਇਸ ਨਕਸ਼ਤਰ ਵਿੱਚ ਆਉਣ ਨਾਲ 'ਅੰਗਾਰਕ ਯੋਗ' ਦਾ ਨਿਰਮਾਣ ਹੋਵੇਗਾ, ਜਿਸ ਦਾ ਲੋਕਾਂ ਦੀ ਮਾਨਸਿਕ ਸਥਿਤੀ ਅਤੇ ਸੁਭਾਅ 'ਤੇ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ, ਇਹ ਬਦਲਾਅ ਕੁਝ ਰਾਸ਼ੀਆਂ ਲਈ ਬਹੁਤ ਹੀ ਸ਼ੁਭ ਅਤੇ ਵਿੱਤੀ ਲਾਭ ਲੈ ਕੇ ਆਉਣ ਵਾਲਾ ਸਾਬਤ ਹੋਵੇਗਾ।
ਇਨ੍ਹਾਂ ਰਾਸ਼ੀਆਂ 'ਤੇ ਹੋਵੇਗਾ ਵਿਸ਼ੇਸ਼ ਅਸਰ:
ਮੇਖ ਰਾਸ਼ੀ: ਇਸ ਰਾਸ਼ੀ ਦੇ ਜਾਤਕਾਂ ਲਈ ਇਹ ਗੋਚਰ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਜਿੱਥੇ ਇੱਕ ਪਾਸੇ ਆਮਦਨ ਵਧਣ ਦੇ ਸੰਕੇਤ ਹਨ ਅਤੇ ਆਰਥਿਕ ਪੱਖ ਮਜ਼ਬੂਤ ਹੋਵੇਗਾ, ਉੱਥੇ ਹੀ ਦੂਜੇ ਪਾਸੇ ਸਿਹਤ ਦੇ ਮਾਮਲੇ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ। ਉਨ੍ਹਾਂ ਨੂੰ ਰੁਪਿਆ-ਪੈਸਾ ਆਸਾਨੀ ਨਾਲ ਮਿਲੇਗਾ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਇਸ ਦੌਰਾਨ ਕੋਈ ਚੰਗੀ ਖ਼ਬਰ ਮਿਲਣ ਦੀ ਵੀ ਸੰਭਾਵਨਾ ਹੈ ਅਤੇ ਉਹ ਆਪਣੇ ਦੁਸ਼ਮਣਾਂ 'ਤੇ ਪ੍ਰਭਾਵ ਬਣਾਈ ਰੱਖਣ ਵਿੱਚ ਸਫਲ ਰਹਿਣਗੇ।
ਧਨੁ ਰਾਸ਼ੀ: ਧਨੁ ਰਾਸ਼ੀ ਦੇ ਜਾਤਕਾਂ ਲਈ ਰਾਹੁ ਦਾ ਇਹ ਪਰਿਵਰਤਨ ਸਕਾਰਾਤਮਕ ਨਤੀਜੇ ਲਿਆਵੇਗਾ। ਉਨ੍ਹਾਂ ਦੇ ਸਾਹਸ ਅਤੇ ਪਰਾਕਰਮ ਵਿੱਚ ਵਾਧਾ ਹੋਵੇਗਾ। ਖ਼ਾਸ ਕਰਕੇ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਮੁਨਾਫ਼ਾ ਦਿਨ-ਦੁੱਗਣੀ ਤੇ ਰਾਤ-ਚੌਗਣੀ ਰਫ਼ਤਾਰ ਨਾਲ ਵਧਣ ਦੇ ਯੋਗ ਹਨ। ਉਨ੍ਹਾਂ ਦੇ ਵਿਰੁੱਧ ਸਾਜ਼ਿਸ਼ ਰਚਣ ਵਾਲਿਆਂ ਨੂੰ ਮੂੰਹ ਦੀ ਖਾਣੀ ਪਵੇਗੀ।
ਤੁਲਾ ਰਾਸ਼ੀ ਵਾਲਿਆਂ ਨੂੰ ਕਾਰੋਬਾਰ 'ਚ ਮਿਲੇਗਾ ਲਾਭ, ਤੁਸੀਂ ਵੀ ਦੇਖੋ ਆਪਣੀ ਰਾਸ਼ੀ
NEXT STORY