ਕਾਰਵਾਰ (ਕਰਨਾਟਕ), (ਭਾਸ਼ਾ)- ਬਹਾਦਰੀ ਅਤੇ ਵਿਲੱਖਣ ਚੌਕਸੀ ਦਾ ਪ੍ਰਦਰਸ਼ਨ ਕਰਦਿਆਂ ਟਰੈਕਮੈਨ ਮਹਾਦੇਵ ਨੇ ਕੋਂਕਣ ਰੇਲਵੇ ਦੇ ਕੁਮਟਾ ਅਤੇ ਹੋਨਾਵਰ ਸਟੇਸ਼ਨਾਂ ਵਿਚਕਾਰ ਇਕ ਵੱਡੇ ਰੇਲ ਹਾਦਸੇ ਨੂੰ ਟਾਲ ਦਿੱਤਾ। ਰੇਲਵੇ ਅਧਿਕਾਰੀਆਂ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਤੜਕੇ ਲਗਭਗ 4.50 ਵਜੇ ਵਾਪਰੀ ਜਦੋਂ ਨਿਯਮਤ ਡਿਊਟੀ ’ਤੇ ਮੌਜੂਦ ਮਹਾਦੇਵ ਨੇ ਇਲਾਕੇ ’ਚ ਇਕ ਟ੍ਰੈਕ ਜੁਆਇੰਟ ’ਤੇ ਅਧੂਰੀ ਵੈਲਡਿੰਗ ਦੇਖੀ।
ਉਸ ਸਮੇਂ ਇਸ ਮਾਰਗ ’ਤੇ ਤਿਰੂਵਨੰਤਪੁਰਮ-ਦਿੱਲੀ ਰਾਜਧਾਨੀ ਐਕਸਪ੍ਰੈੱਸ ਆ ਰਹੀ ਸੀ। ਮਹਾਦੇਵ ਨੇ ਖ਼ਤਰੇ ਨੂੰ ਭਾਂਪਦੇ ਹੋਏ ਤੁਰੰਤ ਟ੍ਰੇਨ ਰੋਕਣ ਲਈ ਕੁਮਟਾ ਸਟੇਸ਼ਨ ਨਾਲ ਸੰਪਰਕ ਕੀਤਾ। ਹਾਲਾਂਕਿ ਟਰੇਨ ਪਹਿਲਾਂ ਹੀ ਸਟੇਸ਼ਨ ਤੋਂ ਰਵਾਨਾ ਹੋ ਚੁੱਕੀ ਸੀ ਅਤੇ ਤੇਜ਼ੀ ਨਾਲ ਖਤਰਨਾਕ ਸੈਕਸ਼ਨ ਵੱਲ ਵਧ ਰਹੀ ਸੀ। ਮਹਾਦੇਵ ਨੇ ਬਿਨਾਂ ਕਿਸੇ ਡਰ ਦੇ ਰੇਲ ਡਰਾਈਵਰ (ਲੋਕੋ ਪਾਇਲਟ) ਨਾਲ ਸਿੱਧਾ ਸੰਪਰਕ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਸੰਪਰਕ ਸਥਾਪਿਤ ਨਹੀਂ ਹੋ ਸਕਿਆ।
ਉਹ ਪਟੜੀਆਂ ’ਤੇ ਤੇਜ਼ੀ ਨਾਲ ਦੌੜਿਆ ਅਤੇ ਅੱਧਾ ਕਿਲੋਮੀਟਰ ਦੀ ਦੂਰੀ ਸਿਰਫ 5 ਮਿੰਟਾਂ ’ਚ ਤੈਅ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਐਨ ਸਮੇਂ ’ਤੇ ਉਨ੍ਹਾਂ ਨੇ ਲਾਲ ਝੰਡੀ ਦਿਖਾ ਕੇ ਟਰੇਨ ਨੂੰ ਰੋਕ ਦਿੱਤਾ ਅਤੇ ਸੰਭਾਵਿਤ ਆਫਤ ਨੂੰ ਟਾਲ ਦਿੱਤਾ।
ਤੇਜ ਰਫ਼ਤਾਰ ਦਾ ਕਹਿਰ, ਕਾਰ ਨਾਲ ਟੱਕਰ ਪਿੱਛੋਂ 10 ਮੀਟਰ ਤੱਕ ਘੜੀਸੇ ਜਾਣ ਕਾਰਨ ਵਿਅਕਤੀ ਦੀ ਮੌਤ
NEXT STORY