ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਮਹਾਰਾਸ਼ਟਰ 'ਚ 4,500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਜਵਾਹਰ ਲਾਲ ਨਹਿਰੂ ਪੋਰਟ (ਜੇ.ਐੱਨ.ਪੀ.ਏ./ਪਗੋਟੇ) ਤੋਂ ਚੌਂਕ ਤੱਕ 29 ਕਿਲੋਮੀਟਰ ਲੰਬੇ 6 ਲੇਨ ਵਾਲੇ ਹਾਈ ਸਪੀਡ ਨੈਸ਼ਨਲ ਹਾਈਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਹਾਈਵੇਅ ਬਣਾਉਣ ਤੇ ਚਾਲੂ ਕਰਨ 'ਤੇ ਕੁੱਲ 4,500.62 ਕਰੋੜ ਰੁਪਏ ਖ਼ਰਚਾ ਆਵੇਗਾ।
ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਪੀ.ਐੱਮ. ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਅਹਿਮ ਉਦੇਸ਼ਾਂ 'ਚੋਂ ਛੋਟੇ ਤੇ ਵੱਡੇ ਬੰਦਰਗਾਹਾਂ ਨੂੰ ਇਕ ਦੂਜੇ ਨਾਲ ਜੋੜਨਾ ਵੀ ਇਕ ਅਹਿਮ ਉਦੇਸ਼ ਹੈ।
ਇਹ ਵੀ ਪੜ੍ਹੋ- ਭਾਰਤੀ ਕ੍ਰਿਕਟ ਟੀਮ 'ਤੇ ਹੋਈ ਪੈਸਿਆਂ ਦੀ ਬਾਰਿਸ਼ ! BCCI ਨੇ ਕਰ'ਤਾ ਕਰੋੜਾਂ ਦੇ ਇਨਾਮ ਦਾ ਐਲਾਨ
ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਜੇ.ਐੱਨ.ਪੀ.ਏ. ਬੰਦਰਗਾਹ 'ਤੇ ਵਧਦੀ ਹੋਈ ਕੰਟੇਨਰਾਂ ਦੀ ਗਿਣਤੀ ਤੇ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਦੇ ਵਿਕਾਸ ਕਾਰਜਾਂ ਦੇ ਕਾਰਨ ਇਸ ਨੈਸ਼ਨਲ ਹਾਈਵੇਅ ਦੇ ਵਿਕਾਸ ਦੀ ਲੋੜ ਵੀ ਵਧਦੀ ਜਾ ਰਹੀ ਸੀ, ਜਿਸ ਕਾਰਨ ਮੰਤਰਾਲੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਸਮੇਂ ਜੇ.ਐੱਨ.ਪੀ.ਏ. ਪੋਰਟ ਤੋਂ ਐੱਨ.ਐੱਚ-48 ਦੇ ਗੋਲਡਨ ਕੁਆਡ੍ਰਿਲੇਟਰਲ ਸੈਕਸ਼ਨ ਤੇ ਮੁੰਬਈ-ਪੁਣੇ ਐਕਸਪ੍ਰੈੱਸਵੇਅ ਤੱਕ ਪਹੁੰਚਣ 'ਚ ਪਲਾਸਪੇ ਫਾਟ, ਡੀ.ਪੁਆਇੰਟ, ਕਲੰਬੋਲੀ ਜੰਕਸ਼ਨ ਤੇ ਪਨਵੇਲ ਵਰਗੇ ਸ਼ਹਿਰੀ ਇਲਾਕਿਆਂ 'ਚ ਭਾਰੀ ਟ੍ਰੈਫਿਕ ਕਾਰਨ 2-3 ਘੰਟੇ ਤੱਕ ਦਾ ਸਮਾਂ ਲੱਗ ਜਾਂਦਾ ਹੈ, ਜੋ ਕਿ ਇਸ ਨੈਸ਼ਨਲ ਹਾਈਵੇਅ ਦੇ ਨਿਰਮਾਣ ਨਾਲ ਘਟ ਜਾਵੇਗਾ।
ਇਹ ਨਵਾਂ 6 ਲੇਨ ਗ੍ਰੀਨਫੀਲਡ ਪ੍ਰਾਜੈਕਟ ਕਾਰੀਡੋਰ ਬੰਦਰਗਾਹਾਂ ਵਿਚਾਲੇ ਆਵਾਜਾਈ ਨੂੰ ਸੁਖਾਲਾ ਬਣਾਏਗਾ ਤੇ ਆਉਣ-ਜਾਣ 'ਚ ਲੱਗਣ ਵਾਲੇ ਸਮੇਂ ਨੂੰ ਵੀ ਬਚਾਏਗਾ। ਇਸ ਤੋਂ ਇਲਾਵਾ ਇਹ ਪ੍ਰਾਜੈਕਟ ਵਿਕਾਸ ਦੇ ਨਵੇਂ ਰਸਤੇ ਖੋਲ੍ਹੇਗਾ ਤੇ ਮੁੰਬਈ-ਪੁਣੇ ਵਰਗੇ ਇਲਾਕਿਆਂ ਦੇ ਵਿਕਾਸ 'ਚ ਵੀ ਯੋਗਦਾਨ ਪਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੱਕੜ ਦੇ ਆਰਾ ਮਿੱਲ 'ਚ ਲੱਗੀ ਭਿਆਨਕ ਅੱਗ, ਚਾਰੋਂ ਪਾਸੇ ਛਾਇਆ ਧੂੰਏਂ ਦਾ ਗੁਬਾਰ
NEXT STORY