ਹਰਿਆਣਾ (ਵਾਰਤਾ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਵੀਰਵਾਰ ਨੂੰ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੇ ਦਿਹਾਂਤ 'ਤੇ ਦੁਖ਼ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਨਾਲ ਪਾਰਟੀ ਅਤੇ ਦੇਸ਼ ਦੀ ਰਾਜਨੀਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਉਨ੍ਹਾਂ ਦੀ ਘਾਟ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੈ। ਵਿਜ ਨੇ ਸ਼੍ਰੀ ਕਟਾਰੀਆ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਆਪਣੇ ਸਾਰੇ ਪ੍ਰੋਗਰਾਮ ਰੱਦ ਕੀਤੇ ਅਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਪੰਚਕੂਲਾ ਪਹੁੰਚੇ। ਉਨ੍ਹਾਂ ਕਿਹਾ,''1987 'ਚ ਸ਼੍ਰੀ ਕਟਾਰੀਆ ਵਿਧਾਇਕ ਸਨ ਅਤੇ 1990 'ਚ ਉਹ ਵੀ ਵਿਧਾਇਕ ਬਣੇ ਸਨ। ਵਿਧਾਨ ਸਭਾ ਦੀਆਂ ਜੋ ਕਮੇਟੀਆਂ ਹੁੰਦੀਆਂ ਸਨ, ਉਹ ਬਾਹਰ ਦੇ ਪ੍ਰਦੇਸ਼ਾਂ 'ਚ ਅਧਿਐਨ ਲਈ ਜਾਂਦੀ ਸੀ ਅਤੇ ਅਸੀਂ ਨਾਲ-ਨਾਲ ਬਾਹਰ ਜਾਂਦੇ ਸਨ। ਰਤਨਲਾਲ ਕਟਾਰੀਆ ਹੰਸਮੁਖ ਨੇਤਾ ਸਨ ਅਤੇ ਉਹ ਗੰਭੀਰ ਤੋਂ ਗੰਭੀਰ ਸਥਿਤੀ 'ਚ ਵੀ ਲੋਕਾਂ ਦਾ ਮੂਡ ਹਾਸਾ-ਮਜ਼ਾਕ ਕਰ ਕੇ ਠੀਕ ਕਰ ਦਿੰਦੇ ਸਨ।''
ਵਿਜ ਨੇ ਪੁਰਾਣਾ ਕਿੱਸਾ ਦੱਸਦੇ ਹੋਏ ਕਿਹਾ ਕਿ 1991 ਦੀਆਂ ਚੋਣਾਂ 'ਚ ਜਦੋਂ ਪਾਰਟੀ ਹਰਿਆਣਾ 'ਚ ਹਾਰੀ, ਉਦੋਂ ਡਾ. ਮੰਗਲਸੇਨ ਜੀ ਪਾਰਟੀ ਪ੍ਰਧਾਨ ਸਨ ਅਤੇ ਉਨ੍ਹਾਂ ਨੇ ਹਾਰ 'ਤੇ ਮੰਥਨ ਲਈ ਬੈਠਕ ਬੁਲਾਈ ਸੀ ਅਤੇ ਉਦੋਂ ਮਾਹੌਲ ਗਮਗੀਨ ਸੀ। ਉਸ ਸਮੇਂ ਸ਼੍ਰੀ ਕਟਾਰੀਆ ਨੇ ਜਦੋਂ ਆਪਣਾ ਅਨੁਭਵ ਦੱਸਿਆ ਤਾਂ ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ। ਦੱਸਣਯੋਗ ਹੈ ਕਿ ਸ਼੍ਰੀ ਕਟਾਰੀਆ (72) ਦਾ ਅੱਜ ਯਾਨੀ ਵੀਰਵਾਰ ਸਵੇਰੇ ਇੱਥੇ ਪੀ.ਜੀ.ਆਈ. ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਬਾਲਾ ਤੋਂ BJP ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦਾ ਦਿਹਾਂਤ, PGI 'ਚ ਲਏ ਆਖ਼ਰੀ ਸਾਹ
ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼
NEXT STORY