ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਇੱਕ ਵੱਡਾ ਤੇ ਅਹਿਮ ਫੈਸਲਾ ਲੈਂਦੇ ਹੋਏ ਦੇਸ਼ ਦੀ ਸਿਆਸੀ ਤੇ ਪ੍ਰਸ਼ਾਸਨਿਕ ਢਾਂਚੇ ਵਿੱਚ ਨਾਮਕਰਨ ਦਾ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ। ਸਰੋਤਾਂ ਅਨੁਸਾਰ ਪ੍ਰਧਾਨ ਮੰਤਰੀ ਦਫ਼ਤਰ (PMO) ਦਾ ਨਾਮ ਹੁਣ ਬਦਲ ਕੇ 'ਸੇਵਾ ਤੀਰਥ' ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਦੇਸ਼ ਭਰ ਦੇ ਰਾਜ ਭਵਨ ਨੂੰ ਹੁਣ 'ਲੋਕ ਭਵਨ' ਕਿਹਾ ਜਾਵੇਗਾ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਬਦਲਾਅ ਬਾਰੇ ਦੱਸਿਆ ਗਿਆ ਹੈ ਕਿ ਇਹ ਕਦਮ 'ਸੱਤਾ ਤੋਂ ਸੇਵਾ ਵੱਲ ਵਧਣ' ਨੂੰ ਦਰਸਾਉਂਦਾ ਹੈ। ਪੀ.ਐੱਮ.ਓ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਬਦਲਾਅ ਪ੍ਰਸ਼ਾਸਨਿਕ ਨਹੀਂ ਹੈ, ਸਗੋਂ ਇਹ ਇੱਕ ਸੱਭਿਆਚਾਰਕ ਬਦਲਾਅ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧੀ ਬਿਆਨ ਦਿੱਤਾ ਕਿ "ਅਸੀਂ ਸੱਤਾ ਤੋਂ ਸੇਵਾ ਵਲ ਵਧੇ ਹਾਂ"। ਇਸ ਫੈਸਲੇ ਨਾਲ ਪ੍ਰਸ਼ਾਸਨ ਵਿੱਚ ਸੇਵਾ ਭਾਵਨਾ ਨੂੰ ਮੁੱਖ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਖਬਰ ਅਪਡੇਟ ਕੀਤੀ ਜਾ ਰਹੀ ਹੈ।
ਸਨਾਈਪਰ, ਐਂਟੀ ਡਰੋਨ ਸਿਸਟਮ, HD ਕੈਮਰੇ ! ਪੁਤਿਨ ਦੇ ਦੌਰੇ ਤੋਂ ਪਹਿਲਾਂ ਛਾਉਣੀ 'ਚ ਤਬਦੀਲ ਹੋਈ ਦਿੱਲੀ
NEXT STORY