ਅਹਿਮਦਨਗਰ (ਇੰਟ.) - ਮਹਾਰਾਸ਼ਟਰ ਦੇ ਅਹਿਮਦਨਗਰ 'ਚ ਐਤਵਾਰ ਧਰਮ ਗੁਰੂ ਰਾਮ ਗਿਰੀ ਮਹਾਰਾਜ ਦੇ ਹੱਕ 'ਚ ਇਕ ਹਿੰਦੀ ਸਮਾਜ ਅੰਦੋਲਨ ਹੋਇਆ। ਇਥੇ ਭਾਜਪਾ ਵਿਧਾਇਕ ਨਿਤੇਸ਼ ਰਾਣੇ ਨੇ ਕਿਹਾ ਕਿ ਜੇ ਕੋਈ ਮਹੰਤ ਰਾਮ ਗਿਰੀ ਮਹਾਰਾਜ ਬਾਰੇ ਕੁਝ ਵੀ ਬੋਲੇਗਾ ਤਾਂ ਅਸੀਂ ਮਸਜਿਦਾਂ 'ਚ ਦਾਖਲ ਹੋ ਕੇ ਉਨ੍ਹਾਂ ਨੂੰ ਚੁਣ-ਚੁਣ ਕੇ ਮਾਰ ਦਿਆਂਗੇ। ਰਾਣੇ ਦੇ ਭਾਸ਼ਣ ਦੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅਹਿਮਦਨਗਰ ਪੁਲਸ ਨੇ ਸ਼੍ਰੀਰਾਮਪੁਰ ਤੇ ਤੋਪਖਾਨਾ ਥਾਣਿਆਂ 'ਚ 2 ਐੱਫ. ਆਈ. ਆਰ. ਦਰਜ ਕਰ ਲਈਆਂ। ਐੱਫ. ਆਈ. ਆਰਜ਼ ਦਰਜ ਹੋਣ ਤੋਂ ਬਾਅਦ ਸੋਮਵਾਰ ਨਿਤੀਸ਼ ਰਾਣੇ ਨੇ ਕਿਹਾ ਕਿ ਮਹੰਤ ਰਾਮ ਗਿਰੀ ਮਹਾਰਾਜ ਦੇ ਬਿਆਨ 'ਚ ਕੁਝ ਵੀ ਨਵਾਂ ਨਹੀਂ ਸੀ। ਕਈ ਮੁਸਲਮ ਵਿਦਵਾਨਾਂ ਨੇ ਵੀ ਅਜਿਹੇ ਬਿਆਨ ਦਿੱਤੇ ਹਨ। ਰਾਮ ਗਿਰੀ ਮਹਾਰਾਜ ਦੇ ਹਮਾਇਤੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ - ਮੋਬਾਇਲ 'ਤੇ ਗੇਮ ਖੇਡ ਰਹੇ ਬੱਚੇ ਤੋਂ ਮਾਂ ਨੇ ਖੋਹਿਆ ਫੋਨ, ਗੁੱਸੇ 'ਚ ਆ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਬਿਆਨ ’ਚ ਅਪਸ਼ਬਦ
ਨਾਰਾਇਣ ਰਾਣੇ ਦੇ ਬਿਆਨ 'ਚ ਅਪਸ਼ਬਦ ਸਨ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਹਿਣਗੇ ਕਿ ਮੈਂ ਮਰਾਠੀ 'ਚ ਬੋਲਿਆ ਸੀ, ਇਸ ਲਈ ਉਹ ਜਿਸ ਭਾਸ਼ਾ ਨੂੰ ਸਮਝਦੇ ਹਨ, ਉਸੇ ਭਾਸ਼ਾ 'ਚ ਧਮਕੀ ਦੇ ਕੇ ਮੈਂ ਜਾ ਰਿਹਾ ਹਾਂ। ਜੇ ਤੁਸੀਂ ਸਾਡੇ ਰਾਮ ਗਿਰੀ ਮਹਾਰਾਜ ਵਿਰੁੱਧ ਕੁਝ ਵੀ ਬੋਲੋਗੇ ਤਾਂ ਅਸੀਂ ਤੁਹਾਡੀਆਂ ਮਸਜਿਦਾਂ ’ਚ ਜਾਵਾਂਗੇ ਤੇ ਚੁਣ-ਚੁਣ ਕੇ ਮਾਰਾਂਗੇ। ਇੰਨਾ ਧਿਆਨ ਰੱਖਣਾ।
ਇਹ ਵੀ ਪੜ੍ਹੋ - ਨੌਕਰਾਣੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਡਸਟਬਿਨ 'ਚੋਂ ਮਿਲੀ ਪ੍ਰੈਗਨੈਂਸੀ ਟੈਸਟ ਸਟ੍ਰਿਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
20 ਰਾਜਾਂ 'ਚ ਭਾਰੀ ਮੀਂਹ ਦਾ ਅਲਰਟ : IMD ਨੇ ਜਾਰੀ ਕੀਤੀ ਤਾਜ਼ਾ ਅਪਡੇਟ
NEXT STORY