ਪਟਨਾ- ਬਿਹਾਰ ਦੇ ਸਾਰਣ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਛੋਲਾਛਾਪ ਡਾਕਟਰ ਨੇ ਮੁੰਡੇ ਦੀ ਪੱਥਰੀ ਦਾ ਆਪ੍ਰੇਸ਼ਨ ਯੂ-ਟਿਊਬ ਵੇਖ ਕੇ ਕਰ ਦਿੱਤਾ। ਜਦੋਂ ਮੁੰਡੇ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਖ਼ੁਦ ਹੀ ਐਂਬੂਲੈਂਸ ਰਾਹੀਂ ਪਟਨਾ ਗਿਆ ਪਰ ਰਾਹ ਵਿਚ ਹੀ ਮੁੰਡੇ ਦੀ ਮੌਤ ਹੋ ਗਈ।
ਘਟਨਾ ਗੜਖਾ ਥਾਣਾ ਅਧੀਨ ਮੋਤੀਰਾਜਪੁਰ ਸਥਿਤ ਗਣਪਤੀ ਸੇਵਾ ਸਦਨ ਦੀ ਹੈ, ਜਿੱਥੇ ਮ੍ਰਿਤਕ ਮੁੰਡੇ ਦੀ ਪਛਾਣ ਜ਼ਿਲ੍ਹੇ ਦੇ ਮਢੌਰਾ ਥਾਣੇ ਦੇ ਅਧੀਨ ਭੁਵਾਲਪੁਰ ਪਿੰਡ ਵਾਸੀ ਚੰਦਨ ਸਾਹ ਦੇ 15 ਸਾਲਾ ਪੁੱਤਰ ਕ੍ਰਿਸ਼ਨਾ ਕੁਮਾਰ ਉਰਫ਼ ਗੋਲੂ ਦੇ ਰੂਪ ਵਿਚ ਕੀਤੀ ਗਈ ਹੈ। ਗਣਪਤੀ ਸੇਵਾ ਸਦਨ ਦੇ ਝੋਲਾਛਾਪ ਡਾਕਟਰ ਅਤੇ ਕਰਮੀ ਰਾਹ ਵਿਚ ਹੀ ਫਰਾਰ ਹੋ ਗਏ। ਜਿਸ ਤੋਂ ਬਾਅਦ ਪਰਿਵਾਰ ਵਾਲੇ ਰੋਂਦੇ-ਕੁਰਲਾਉਂਦੇ ਰਹੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਛਪਰਾ ਸਦਨ ਹਸਪਤਾਲ ਭੇਜ ਦਿੱਤਾ ਹੈ।
ਆਪ੍ਰੇਸ਼ਨ ਦੌਰਾਨ ਕ੍ਰਿਸ਼ਨਾ ਦੇ ਪਿਤਾ ਅਤੇ ਨਾਨਾ ਨੇ ਦੱਸਿਆ ਕਿ ਗਣਪਤੀ ਸੇਵਾ ਸਦਨ ਦੇ ਝੋਲਾਛਾਪ ਡਾਕਟਰ ਅਜੀਤ ਕੁਮਾਰ ਪੁਰੀ ਵਲੋਂ ਆਪ੍ਰੇਸ਼ਨ ਕੀਤਾ ਗਿਆ। ਉਹ ਆਪ੍ਰੇਸ਼ਨ ਦੌਰਾਨ ਵਾਰ-ਵਾਰ ਮੋਬਾਈਲ 'ਚ ਯੂ-ਟਿਊਬ ਖੋਲ੍ਹ ਕੇ ਵੇਖ ਰਹੇ ਸਨ। ਆਪ੍ਰੇਸ਼ਨ ਮਗਰੋਂ ਜਦੋਂ ਦਰਦ ਵੱਧਣ ਲੱਗਾ ਤਾਂ ਖ਼ੁਦ ਹੀ ਐਂਬੂਲੈਂਸ ਲੈ ਕੇ ਪਟਨਾ ਲਈ ਨਿਕਲ ਗਏ ਪਰ ਰਾਹ ਵਿਚ ਮੌਤ ਮਗਰੋਂ ਇਹ ਲੋਕ ਫਰਾਰ ਹੋ ਗਏ ਕਿਉਂਕਿ ਪਟਨਾ ਪਹੁੰਚਣ ਮਗਰੋਂ ਰਾਹ ਵਿਚ ਹੀ ਕ੍ਰਿਸ਼ਨਾ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਇਸ ਮਾਮਲੇ ਵਿਚ FIR ਦਰਜ ਕਰ ਕੇ ਪੁਲਸ ਮਾਮਲੇ ਦੀ ਛਾਣਬੀਣ ਵਿਚ ਜੁਟੀ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਨਰਸਿੰਗ ਹੋਮ ਸਥਾਨਕ ਜਨਪ੍ਰਤੀਨਿਧੀ ਦੇ ਮਕਾਨ ਵਿਚ ਚੱਲ ਰਿਹਾ ਸੀ, ਜੋ ਘਟਨਾ ਮਗਰੋਂ ਉੱਥੋਂ ਨਰਸਿੰਗ ਹੋਮ ਦੇ ਬੋਰਡ ਸਮੇਤ ਸਾਰਾ ਸਾਮਾਨ ਹਟਾ ਦਿੱਤਾ ਗਿਆ ਹੈ।
ਰੂਹ ਕੰਬਾਊ ਵਾਰਦਾਤ : ਵੱਡੇ ਭਰਾ ਨੇ ਸੜਕ ਵਿਚਾਲੇ ਸ਼ਰੇਆਮ ਕਰ 'ਤਾ ਭੈਣ ਦਾ ਕਤਲ
NEXT STORY