ਨਵੀਂ ਦਿੱਲੀ— ਕੰਨਿਆਕੁਮਾਰੀ ਵਿਚ ਫਟੇ-ਪੁਰਾਣੇ ਕੱਪੜਿਆਂ ਵਿਚ ਅਮਿਤਾਭ ਬੱਚਨ? ਹਾਂ, ਸ਼ਾਇਦ ਇਹ ਹੈਰਾਨ ਕਰਨ ਵਾਲਾ ਲੱਗਾ ਪਰ 10 ਸਾਲ ਪਹਿਲਾਂ ਗੁਆਚੇ ਹੋਏ ਅਮਿਤਾਭ ਬੱਚਨ ਨੂੰ ਕੰਨਿਆਕੁਮਾਰੀ ਵਿਚ ਉਨ੍ਹਾਂ ਦਾ ਪਰਿਵਾਰ ਵਾਪਸ ਮਿਲ ਗਿਆ ਹੈ। ਇਥੇ ਗੱਲ ਹੋ ਰਹੀ ਹੈ ਬਿਹਾਰ ਦੇ ਇਕ ਬਜ਼ੁਰਗ ਦੀ, ਜਿਸਦਾ ਨਾਂ 'ਅਮਿਤਾਭ ਬੱਚਨ' ਹੈ। ਇਥੋਂ ਦੇ ਸਥਾਨਕ ਲੋਕ ਅਤੇ ਟੂਰਿਸਟ ਵੀ ਇਕ ਵਾਰ ਹੈਰਾਨ ਹੋ ਗਏ। ਹੁਣ 64 ਸਾਲ ਦੇ ਅਮਿਤਾਭ ਮੂਲ ਰੂਪ ਨਾਲ ਗੋਪਾਲਗੰਜ ਦੇ ਰਹਿਣ ਵਾਲੇ ਸਨ। ਇਕ ਰਿਸ਼ਤੇਦਾਰ ਨੇ ਦੱਸਿਆ ਕਿ ਅਮਿਤਾਭ ਨੂੰ ਭੁੱਲਣ ਦੀ ਬੀਮਾਰੀ ਹੈ ਅਤੇ ਉਹ ਉਦੋਂ ਪਰਿਵਾਰ ਤੋਂ ਵਿਛੜ ਗਏ ਸਨ, ਜਦੋਂ ਉਨ੍ਹਾਂ ਦਾ ਪਰਿਵਾਰ ਝਾਰਖੰਡ ਘੁੰਮਣ ਗਿਆ ਸੀ। ਪਰਿਵਾਰ ਨੇ ਉਨ੍ਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਸੀ।
ਵੀਰਵਾਰ ਨੂੰ ਇਹ ਪਰਿਵਾਰ ਬੱਸ ਰਾਹੀਂ ਕੰਨਿਆਕੁਮਾਰੀ ਆਇਆ ਸੀ ਅਤੇ ਸਮੁੰਦਰ ਦੇ ਨੇੜੇ ਖਾਣਾ ਬਣਾ ਰਿਹਾ ਸੀ ਤਾਂ ਅਚਾਨਕ ਉਨ੍ਹਾਂ 'ਚੋਂ ਇਕ ਨੇ ਅਮਿਤਾਭ ਨੂੰ ਦੇਖਿਆ। ਵਧੀ ਦਾੜ੍ਹੀ ਅਤੇ ਫਟੇ ਕੱਪੜਿਆਂ ਵਿਚ ਆਪਣੇ ਪਰਿਵਾਰ ਦੇ ਮੈਂਬਰ ਨੂੰ ਦੇਖ ਕੇ ਪੂਰਾ ਪਰਿਵਾਰ ਖੁਸ਼ੀ ਨਾਲ ਖਿੜ ਗਿਆ। ਉਨ੍ਹਾਂ ਨੇ ਅਮਿਤਾਭ ਬੱਚਨ ਦੇ ਕੱਪੜੇ ਬਦਲਾਏ ਅਤੇ ਵਾਪਸ ਬਿਹਾਰ ਲਈ ਰਵਾਨਾ ਹੋ ਗਏ।
ਹਮੀਰਪੁਰ ਸੜਕ ਹਾਦਸੇ 'ਚ ਦਿਓਰ-ਭਾਬੀ ਦੀ ਮੌਤ
NEXT STORY