ਪਟਨਾ— ਭਿਆਨਕ ਹੜ੍ਹ ਨਾਲ ਜੂਝ ਰਹੇ ਬਿਹਾਰ 'ਚ ਹੁਣ ਸਥਾਨਕ ਲੋਕਾਂ ਨੂੰ ਅਸਮਾਨੀ ਬਿਜਲੀ ਨਾਲ ਜੂਝਣਾ ਪੈ ਰਿਹਾ ਹੈ। ਬੀਤੇ 24 ਘੰਟਿਆਂ ਦੇ ਅੰਦਰ ਰਾਜ 'ਚ 43 ਲੋਕਾਂ ਦੀ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਮਰਨ ਵਾਲਿਆਂ 'ਚ ਜ਼ਿਆਦਾਤਰ ਕਿਸਾਨ ਹਨ, ਜੋ ਆਪਣੇ ਖੇਤਾਂ 'ਚ ਕੰਮ ਕਰ ਰਹੇ ਸਨ। ਦੂਜੇ ਪਾਸੇ ਬਿਹਾਰ 'ਚ ਹੜ੍ਹ ਦਾ ਕਹਿਰ ਹਾਲੇ ਵੀ ਜਾਰੀ ਹੈ। ਰਾਜ 'ਚ ਪਿਛਲੇ 24 ਘੰਟਿਆਂ 'ਚ 17 ਹੋਰ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੇਪਾਲ 'ਚ ਭਾਰੀ ਬਾਰਸ਼ ਹੋਣ ਨਾਲ ਉੱਥੋਂ ਪਾਣੀ ਆਉਣ ਦਾ ਸਿਲਸਿਲਾ ਹਾਲੇ ਜਾਰੀ ਹੈ। ਬਿਹਾਰ 'ਚ ਹੜ੍ਹ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 123 ਪਹੁੰਚ ਗਈ ਹੈ।
ਬਿਹਾਰ 'ਚ ਮੰਗਲਵਾਰ 43 ਮੌਤਾਂ ਹੋਈਆਂ ਹਨ। ਰਾਜ 'ਚ ਇਕੱਲੇ ਜਮੁਈ ਜ਼ਿਲੇ 'ਚ 8 ਲੋਕ ਮਾਰੇ ਗਏ ਹਨ। ਭਾਗਲਪੁਰ, ਬਾਂਕਾ ਅਤੇ ਪੂਰਬੀ ਚੰਪਾਰਨ ਜ਼ਿਲਿਆਂ 'ਚ 4 ਮੌਤਾਂ ਹੋਈਆਂ ਹਨ। ਜਮੁਈ ਜ਼ਿਲੇ ਦੇ ਡੀ.ਐੱਮ. ਧਰਮੇਂਦਰ ਕੁਮਾਰ ਨੇ ਦੱਸਿਆ ਕਿ ਪੀੜਤਾਂ ਦੇ ਪਰਿਵਾਰ ਵਾਲਿਆਂ ਲਈ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਝਾਰਖੰਡ 'ਚ ਸੰਥਾਲ ਪਰਗਨਾ ਦੇ ਦੁਮਕਾ ਅਤੇ ਜਾਮਤਾੜਾ ਜ਼ਿਲਿਆਂ 'ਚ 12 ਲੋਕ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਮਾਰੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਰਾਮਗੜ੍ਹ 'ਚ ਲੜਕਿਆਂ ਦਾ ਇਕ ਸਮੂਹ ਮੈਦਾਨ 'ਚ ਕ੍ਰਿਕੇਟ ਖੇਡ ਰਿਹਾ ਸੀ। ਉਸੇ ਦੌਰਾਨ ਬਿਜਲੀ ਡਿੱਗੀ ਅਤੇ ਇਸ ਘਟਨਾ 'ਚ 2 ਲੜਕਿਆਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਬਿਹਾਰ 'ਚ ਮਾਨਸੂਨ ਦੌਰਾਨ ਬਿਜਲੀ ਡਿੱਗਣ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। 19 ਜੁਲਾਈ ਨੂੰ ਬਿਜਲੀ ਡਿੱਗਣ ਨਾਲ ਨਵਾਦਾ 'ਚ 7 ਬੱਚਿਆਂ ਅਤੇ ਇਕ ਜਵਾਨ ਦੀ ਮੌਤ ਹੋ ਗਈ ਸੀ। ਇੱਥੇ ਇਕ ਦਰਜਨ ਤੋਂ ਵਧ ਲੋਕ ਹਾਦਸੇ 'ਚ ਜ਼ਖਮੀ ਹੋ ਗਏ ਸਨ। 26 ਜੂਨ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਬਿਜਲੀ ਡਿੱਗਣ ਨਾਲ 12 ਲੋਕਾਂ ਦੀ ਮੌਤ ਹੋ ਗਈ ਸੀ।
ਔਰਤ ਦੇ ਢਿੱਡ 'ਚੋਂ ਨਿਕਲੇ 1.5 ਕਿਲੋਗ੍ਰਾਮ ਗਹਿਣੇ ਅਤੇ 90 ਸਿੱਕੇ, ਡਾਕਟਰ ਰਹਿ ਗਏ ਹੈਰਾਨ
NEXT STORY