ਪਟਨਾ—ਬਿਹਾਰ 'ਚ ਕਈ ਜ਼ਿਲਿਆਂ 'ਚ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ।ਇਸ ਦੌਰਾਨ ਸਮਸਤੀਪੁਰ-ਦਰਭੰਗਾ ਰੇਲ ਮਾਰਗ 'ਤੇ ਟ੍ਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸਮਸਤੀਪੁਰ ਰੇਲਮੰਡਲ ਦੇ ਹਾਈਘਾਟ ਸਟੇਸ਼ਨ ਦੇ ਕੋਲ ਪੁਲ ਨੰਬਰ 16 'ਤੇ ਹੜ੍ਹ ਦਾ ਪਾਣੀ ਆ ਗਿਆ। ਇਸ ਕਾਰਨ ਅੱਧਾ ਦਰਜਨਾਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।
ਬਿਹਾਰ ਦਾ ਉੱਤਰੀ ਹਿੱਸੇ 'ਚ ਪਿਛਲੇ ਕਈ ਦਿਨਾਂ ਤੋਂ ਹੜ੍ਹ ਕਾਰਨ ਪ੍ਰਭਾਵਿਤ ਹੋਇਆ ਹੈ। ਸੜਕਾਂ, ਖੇਤ, ਘਰ, ਗਲੀਆਂ ਸਮੇਤ ਬਜ਼ਾਰ ਬੰਦ ਸਾਰੇ ਬੰਦ ਹਨ। ਪ੍ਰਭਾਵਿਤ ਲੋਕ ਬਚਾਅ ਲਈ ਉੱਚੇ ਸਥਾਨਾਂ 'ਤੇ ਜਾਂ ਫਿਰ ਘਰਾਂ ਦੀਆਂ ਛੱਤਾਂ 'ਤੇ ਬੈਠੇ ਹੋਏ ਹਨ।
ਸੂਬੇ 'ਚ ਕਈ ਨਦੀਆਂ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਹੁਣ ਖਤਰੇ ਦੇ ਨਿਸ਼ਾਨ ਤੋਂ ਉਪਰ ਪਾਣੀ ਵਹਿ ਰਿਹਾ ਹੈ। ਬਿਹਾਰ ਦੇ ਮੁੱਖ ਮੰਤਰੀ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਬਿਹਾਰ 'ਚ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਹੈ, ''ਬਿਹਾਰ ਦੇ 13 ਜ਼ਿਲਿਆਂ ਸ਼ਿਵਹਰ, ਸੀਤਾਮੜੀ, ਮੁਜ਼ੱਫਰਪੁਰ, ਪੂਰਬੀ ਚੰਪਾਰਣ, ਮਧੂਬਨੀ, ਦਰਭੰਗਾ, ਸਹਰਸਾ, ਸੁਪੌਲ, ਕਿਸ਼ਨਗੰਜ, ਅਰਰਿਆ, ਪੂਨੀਆ, ਕਟਿਹਾਰ ਅਤੇ ਪੱਛਮੀ ਚੰਪਾਰਨ 'ਚ ਹੁਣ ਤੱਕ ਹੜ੍ਹ ਨਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲਗਭਗ 82 ਲੱਖ ਪ੍ਰਭਾਵਿਤ ਹੋਏ ਹਨ।
ਅੱਤਵਾਦੀ ਫੰਡਿੰਗ 'ਤੇ ਵੱਡਾ ਵਾਰ, NIA ਨੇ ਬਾਰਾਮੂਲਾ 'ਚ 4 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
NEXT STORY