ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਦੇ ਡਕਰਾਮਾ ਪਿੰਡ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਤਿੰਨ ਔਰਤਾਂ ਦੀ ਬੁਰੀ ਤਰਾਂ ਕੁੱਟਮਾਰ ਅਤੇ ਅੱਧ ਨੰਗੇ ਕਰ ਕੇ ਪਰੇਡ ਕਰਵਾਈ ਗਈ। ਪੂਰਬੀ ਮੁਜ਼ੱਫਰਪੁਰ ਦੇ ਐੱਸ.ਡੀ.ਓ. ਕੰਦਨ ਕੁਮਾਰ ਨੇ ਕਿਹਾ,''ਇਹ ਇਕ ਅਪਰਾਧ ਹੈ। ਪੂਰੀ ਜਾਂਚ ਤੋਂ ਬਾਅਦ ਪੁਲਸ ਦੋਸ਼ੀਆਂ ਵਿਰੁੱਧ ਕਾਰਵਾਈ ਕਰੇਗੀ।'' ਦੱਸਿਆ ਜਾ ਰਿਹਾ ਹੈ ਕਿ ਮੁਜ਼ੱਫਰਪੁਰ ਦੇ ਡਕਰਾਮਾ ਪਿੰਡ ਦੇ ਲੋਕਾਂ ਨੇ ਔਰਤਾਂ ਨੂੰ ਇਸ ਲਈ ਕੁੱਟਿਆ, ਕਿਉਂਕਿ ਉਨਾਂ ਨੂੰ ਉਨਾਂ ਦੇ ਚੁੜੈਲ ਹੋਣ ਦਾ ਅੰਧਵਿਸ਼ਵਾਸ ਸੀ। ਜਿਸ ਕਾਰਨ ਉਨਾਂ ਨੂੰ ਸੋਵਮਾਰ ਨੂੰ ਕੁੱਟਿਆ ਗਿਆ ਅਤੇ ਅੱਧ ਨੰਗੀ ਕਰ ਕੇ ਪੇਰਡ ਕਰਵਾਈ ਗਈ।
ਘਟਨਾ ਤੋਂ ਬਾਅਦ ਪਿੰਡ ਛੱਡ ਕੇ ਜਾ ਚੁਕੀਆਂ ਔਰਤਾਂ ਇੰਨੀਆਂ ਡਰੀਆਂ ਹਨ ਕਿ ਆਪਣੇ ਉੱਪਰ ਹੋਏ ਇਸ ਅੱਤਿਆਚਾਰ ਦੀ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਹੈ। ਹਥੌੜੀ ਥਾਣਾ ਮੁਖੀ ਜਿਤੇਂਦਰ ਦੇਵ ਦੀਪਕ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਹੋਣ 'ਤੇ ਥਾਣੇ ਤੋਂ ਜਮਾਦਾਰ ਨੂੰ ਪਿੰਡ 'ਚ ਭੇਜਿਆ ਗਿਆ ਸੀ ਪਰ ਪੀੜਤ ਪੱਖ ਦੇ ਪਿੰਡ 'ਚ ਨਾ ਹੋਣ ਕਾਰਨ ਉਨਾਂ ਦਾ ਬਿਆਨ ਦਰਜ ਨਹੀਂ ਹੋ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ 'ਤੇ ਪਟਨਾ ਦੇ ਏ.ਡੀ.ਜੀ. ਜਿਤੇਂਦਰ ਕੁਮਾਰ ਨੇ ਕਿਹਾ,''ਕੱਲ ਮੁਜ਼ੱਫਰਨਗਰ 'ਚ ਔਰਤਾਂ ਨਾਲ ਹੋਏ ਅਣਮਨੁੱਖੀ ਰਵੱਈਏ ਦੇ ਮਾਮਲੇ ਨੂੰ ਪੁਲਸ ਨੇ ਤੁਰੰਤ ਨੋਟਿਸ 'ਚ ਲਿਆ। 15 ਤੋਂ ਵਧ ਵਿਅਕਤੀਆਂ ਵਿਰੁੱਧ ਨਾਮਜ਼ਦ ਕਾਂਡ ਕਰ ਕੇ 9 ਵਿਅਕਤੀਆਂ ਦੀ ਹਾਲੇ ਤੱਕ ਗ੍ਰਿਫਤਾਰੀ ਕੀਤੀ ਜਾ ਚੁਕੀ ਹੈ। ਇਹ 9 ਉਹ ਲੋਕ ਸਨ, ਜੋ ਇਸ ਕਾਂਡ ਨੂੰ ਕਰਨ 'ਚ ਸਰਗਰਮ ਰੂਪ ਨਾਲ ਸ਼ਾਮਲ ਸਨ।''
ਚੀਨ ਤੋਂ ਕੰਪਨੀਆਂ ਨੂੰ ਇੰਡੀਆ ਬੁਲਾਉਣ ਲਈ ਸਰਕਾਰ ਦੀ ਪੂਰੀ ਤਿਆਰੀ, ਬਣਾਈ ਇਹ ਯੋਜਨਾ
NEXT STORY