ਨਵੀਂ ਦਿੱਲੀ— ਥਲ ਸੈਨਾ ਮੁੱਖ ਜਨਰਲ ਬਿਪੀਨ ਰਾਵਤ ਨੇ ਸ਼ਨੀਵਾਰ ਰਾਜ ਭਵਨ 'ਚ ਜੰਮੂ ਕਸ਼ਮੀਰ ਦੇ ਗਵਰਨਰ ਐੱਨ. ਐੱਨ. ਵੋਹਰਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ 'ਚ ਕਸ਼ਮੀਰ ਵਿਵਸਥਾ, ਅੱਤਵਾਦੀਆਂ ਨਾਲ ਨਿਪਟਣ ਲਈ ਅਤੇ ਆਉਣ ਵਾਲੀਆਂ ਸ਼੍ਰੀ ਅਮਰਨਾਥ ਯਾਤਰਾ ਨੂੰ ਸੁਰੱਖਿਅਤ ਕਰਵਾਉਣ ਨੂੰ ਲੈ ਕੇ ਚਰਚਾ ਹੋਈ।
ਜਾਣਕਾਰੀ ਮੁਤਾਬਕ ਸੂਬੇ 'ਚ ਭਾਜਪਾ ਪੀ. ਡੀ. ਪੀ. ਗਠਜੋੜ ਸਰਕਾਰ ਡਿੱਗਣ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ 'ਚ ਰਾਜਪਾਲ ਸ਼ਾਸਨ ਲਾਗੂ ਕੀਤਾ ਗਿਆ ਸੀ। ਦੱਸ ਦੇਈਏ ਕਿ ਭਾਜਪਾ ਨੇ ਵਿਆਪਕ ਰਾਸ਼ਟਰੀ ਹਿੱਤ ਅਤੇ ਸੁਰੱਖਿਆ ਹਾਲਾਤ ਦੇ ਵਿਗੜਣ ਦਾ ਜ਼ਿਕਰ ਕਰਦੇ ਹੋਏ ਖੇਤਰੀ ਦਲ ਪੀ. ਡੀ. ਪੀ. ਨਾਲ ਕਰੀਬ ਤਿੰਨ ਸਾਲ ਪੁਰਾਣਾ ਆਪਣਾ ਗਠਜੋੜ ਤੋੜ ਦਿੱਤਾ ਸੀ।
ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ਦੀ 87-ਮੈਂਬਰੀ ਵਿਧਾਨ ਸਭਾ ਲਈ ਸਾਲ 2014 'ਚ 25 ਨਵੰਬਰ ਅਤੇ 20 ਦਸੰਬਰ ਵਿਚਕਾਰ 5 ਚਰਣਾਂ 'ਚ ਚੋਣਾਂ ਕਰਵਾਈਆਂ ਗਈਆਂ ਸਨ, ਜਿੰਨ੍ਹਾਂ 'ਚ ਸੱਤਾਧਾਰੀ ਨੈਸ਼ਨਲ ਕਾਨਫਰੰਸ ਦੀ ਹਾਰ ਹੋਈ ਅਤੇ ਕਾਂਗਰਸ ਨਾਲ ਗਠਜੋੜ 'ਚ ਸਰਕਾਰ ਚਲਾ ਰਹੀ ਪਾਰਟੀ ਨੂੰ ਸਿਰਫ 15 ਸੀਟਾਂ ਮਿਲੀਆਂ। ਦੂਜੇ ਪਾਸੇ ਸਾਲ 2008 'ਚ ਸਿਰਫ 11 ਸੀਟਾਂ 'ਤੇ ਜਿੱਤੀ ਬੀ. ਜੇ. ਪੀ. ਨੇ ਇਸ ਵਾਰ ਮੋਦੀ ਲਹਿਰ 'ਚ 25 ਸੀਟਾਂ ਜਿੱਤੀਆਂ ਅਤੇ 52 ਦਿਨ ਦੇ ਗਵਰਨਰ ਸ਼ਾਸਨ ਤੋਂ ਬਾਅਦ ਸਾਬਕਾ ਕੇਂਦਰੀ ਗ੍ਰਹਿਮੰਤਰੀ ਮੁਫਤੀ ਮੁਹੰਮਦ ਸਈਦ ਪੀ. ਡੀ. ਪੀ. ਨੂੰ ਸਮਰਥਨ ਦੇ ਕੇ ਸਰਕਾਰ ਬਣਵਾ ਦਿੱਤੀ।
ਸੀ.ਐਮ ਯੋਗੀ ਨੇ ਗੋਮਤੀ ਨਦੀ ਦੀ ਸਫਾਈ ਮੁਹਿੰਮ ਦਾ ਕੀਤਾ ਆਗਾਜ਼
NEXT STORY