ਜੰਮੂ— ਫੋਜ ਦੇ ਮੁਖੀ ਜਨਰਲ ਬਿਪੀਨ ਰਾਵਤ ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਆ ਰਹੇ ਹਨ। ਉਹ ਜੰਮੂ 'ਚ ਐੱਲ. ਓ. ਸੀ. ਦਾ ਦੌਰਾ ਕਰਨਗੇ। ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਜਨਰਲ ਐੱਲ. ਓ. ਸੀ. ਦੀ ਫਾਰਵਰਡ ਪੋਸਟੋ ਦਾ ਦੌਰਾ ਕਰਨਗੇ ਅਤੇ ਸਥਿਤੀ ਦਾ ਜਾਇਜਾ ਲੈਣਗੇ। ਉਹ ਜਨਰਲ ਸੁਰੱਖਿਆ ਸੰਬੰਧੀ ਇਕ ਬੈਠਕ ਵੀ ਕਰਨਗੇ।
ਰੱਖਿਆ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਜਨਰਲ ਸੁਰੱਖਿਆ ਰੈਵਿਊ ਨਾਲ ਸੰਬੰਧਿਤ ਇਕ ਬੈਠਕ ਦੀ ਅਗਵਾਈ ਕਰਨਗੇ ਅਤੇ ਉਸ ਤੋਂ ਬਾਅਦ ਰਜੌਰੀ ਅਤੇ ਪੁੰਛ 'ਚ ਐੱਨ. ਓ. ਸੀ. ਦੀ ਫਾਰਵਰਡ ਪੋਸਟੋ ਦ ਦੌਰਾ ਕਰਨਗੇ।
ਦੋਵਾਂ ਜ਼ਿਲਿਆਂ 'ਚ ਪਿਛਲੇ ਕੁਝ ਸਮਾਂ ਤੋਂ ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਐੱਲ. ਓ. ਸੀ. 'ਤੇ ਪਿਛਲੇ ਚਾਰ ਦਿਨਾਂ 'ਚ ਕੋਈ ਗੋਲੀਬਾਰੀ ਨਹੀਂ ਹੋਈ ਹੈ ਅਤੇ ਮਾਹੌਲ ਫਿਲਹਾਲ ਸ਼ਾਂਤ ਹੈ। ਭਾਰਤ ਦਾ ਦੋਸ਼ ਹੈ ਕਿ ਪਾਕਿਸਤਾਨ ਬਿਨਾ ਉਕਸਾਏ ਦੇ ਗੋਲੀਬਾਰੀ ਕਰਦਾ ਆ ਰਿਹਾ ਹੈ। ਪਾਕਿ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਦਾ ਰਿਹਾ ਹੈ। ਇਸ ਵਾਰ ਉਸ ਦੀ ਗੋਲੀਬਾਰੀ ਦੀ ਲਪੇਟ 'ਚ ਸਕੂਲ ਵੀ ਆਏ ਹਨ।
ਵਿਧਾਨ ਸਭਾ 'ਚ ਨਿਤੀਸ਼ ਨੇ ਜਿੱਤੀ ਭਰੋਸੇ ਦੀ ਵੋਟ, 131 ਵੋਟਾਂ ਮਿਲੀਆਂ
NEXT STORY