ਗੁੜਗਾਓਂ—ਸੈਕਟਰ-14 'ਚ ਮੰਗਲਵਾਰ ਰਾਤ ਨੂੰ ਇਕ ਨਿੱਜੀ ਹੋਟਲ ਦੇ ਬਾਹਰ ਐੱਸ.ਯੂ.ਵੀ. ਸਵਾਰ ਲੋਕਾਂ ਨੇ ਬਰਿਆਨੀ ਦੀ ਰੇਹੜੀ ਲਗਾਉਣ ਵਾਲੇ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ। ਘਟਨਾ ਦੇ ਸਮੇਂ ਕਾਰ ਸਵਾਰ ਲੋਕ ਨਸ਼ੇ 'ਚ ਸਨ। ਪੀੜਤ ਦੀ ਗਲਤੀ ਇੰਨੀ ਸੀ ਕਿ ਦੇਰ ਰਾਤ ਉਸ ਦੇ ਕੋਲ ਬਰਿਆਨੀ ਖਤਮ ਹੋਣ 'ਤੇ ਕਾਰ ਸਵਾਰਾਂ ਨੂੰ ਮਨ੍ਹਾ ਕਰ ਦਿੱਤਾ ਸੀ। ਸੈਕਟਰ-14 ਥਾਣਾ ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ।
ਪੁਲਸ ਮੁਤਾਬਕ ਪੀੜਤ ਮੇਰਾਜ਼ੁਦੀਨ ਮੂਲ ਰੂਪ ਨਾਲ ਬਾਗਪਤ ਦਾ ਰਹਿਣਾ ਵਾਲਾ ਹੈ। ਉਹ ਗੁੜਗਾਓਂ 'ਚ ਬਸ ਸਟੈਂਡ ਦੇ ਕੋਲ ਇਕ ਹੋਟਲ ਦੇ ਸਾਹਮਣੇ ਬਰਿਆਨੀ ਦੀ ਰੇਹੜੀ ਲਗਾਉਂਗਾ ਹੈ। ਉਹ ਮੰਗਲਵਾਰ ਦੇਰ ਰਾਤ ਸੜਕ ਕਿਨਾਰੇ ਰੇਹੜੀ ਦੇ ਨਾਲ ਖੜ੍ਹਾ ਸੀ। ਇਸ ਦੌਰਾਨ ਮਹਿੰਦਰਾ ਐੱਸ.ਯੂ.ਵੀ. ਕਾਰ 'ਚ ਉੱਥੇ 4 ਨੌਜਵਾਨ ਆਏ।
ਚਾਰੇ ਕੁਝ ਦੇਰ ਸੜਕ ਕਿਨਾਰੇ ਕਾਰ ਖੜ੍ਹੀ ਕਰਕੇ ਅੰਦਰ ਬੈਠੇ ਹੀ ਸ਼ਰਾਬ ਪੀਂਦੇ ਰਹੇ। ਕੁਝ ਦੇਰ ਬਾਅਦ ਉਨ੍ਹਾਂ ਨੇ ਪੀੜਤ ਤੋਂ ਬਰਿਆਨੀ ਮੰਗੀ। ਪੀੜਤ ਨੇ ਕਿਹਾ ਕਿ ਬਰਿਆਨੀ ਖਤਮ ਹੋ ਗਈ ਹੈ। ਦੋਸ਼ ਹੈ ਕਿ ਨੌਜਵਾਨ ਨੇ ਗਾਲ੍ਹਾਂ ਕੱਢਦੇ ਹੋਏ ਕਿਹਾ ਜੇਕਰ ਬਰਿਆਨੀ ਖਤਮ ਹੋ ਗਈ ਹੈ ਤਾਂ ਇਥੇ ਕਿਸ ਲਈ ਖੜ੍ਹਾ ਹੈ, ਚੱਲ ਭੱਜ ਇਥੋਂ। ਤਾਂ ਕਾਰ 'ਚੋਂ ਉਤਰ ਕੇ ਦੋਸ਼ੀ ਕੁੱਟਮਾਰ ਕਰਨ ਲੱਗੇ। ਕਾਫੀ ਦੇਰ ਤੱਕ ਕੁੱਟਮਾਰ ਕਰਕੇ ਦੋਸ਼ੀ ਫਰਾਰ ਹੋ ਗਏ। ਹੋਰ ਰਾਹਗੀਰਾਂ ਨੇ ਕੰਟਰੋਲ ਰੂਮ 'ਚ ਸੂਚਨਾ ਦਿੱਤੀ।
ਪੁਲਸ ਮੌਕੇ 'ਤੇ ਪਹੁੰਚੀ। ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੈਕਟਰ-14 ਥਾਣਾ ਪੁਲਸ ਨੇ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਪੁਲਸ ਨੇ ਬੁਲਾਰੇ ਸੁਭਾਸ਼ ਬੋਕਨ ਨੇ ਦੱਸਿਆ ਕਿ ਕਾਰ ਦਾ ਨੰਬਰ ਪਤਾ ਚੱਲ ਗਿਆ ਹੈ। ਦੋਸ਼ੀ ਦੀ ਤਲਾਸ਼ ਚੱਲ ਰਹੀ ਹੈ।
ਹਾਈ ਕਮਾਨ ਨੇ ਖੱਟੜ ਨੂੰ ਦਿੱਲੀ ਕੀਤਾ ਤਲੱਬ, ਜੇ.ਜੇ.ਪੀ. ਵਰਕਰ ਮਨ੍ਹਾ ਰਹੇ ਜਸ਼ਨ
NEXT STORY