ਨਵੀਂ ਦਿੱਲੀ— ਸਰਕਾਰੀ ਅਧਿਕਾਰੀ ਹੁਣ ਬੈਠਕਾਂ ਦੌਰਾਨ ਚਾਹ ਨਾਲ ਬਿਸਕੁੱਟ ਦਾ ਮਜ਼ਾ ਨਹੀਂ ਲੈ ਸਕਣਗੇ। ਅਧਿਕਾਰੀਆਂ ਦੀ ਸਿਹਤ ਦਾ ਖਿਆਲ ਕਰਦੇ ਹੋਏ ਕੇਂਦਰ ਸਰਕਾਰ ਨੇ ਬਿਸਕੁੱਟ ਦੀ ਜਗ੍ਹਾ ਦੇਸੀ ਨਾਸ਼ਤਾ ਲਾਈ-ਛੋਲੇ ਜਾਂ ਭੁਝੇ ਛੋਲੇ ਪਰੋਸਣ ਦਾ ਫੈਸਲਾ ਕੀਤਾ ਹੈ। ਇਹੀ ਨਹੀਂ, ਸਿਹਤ ਲਈ ਨੁਕਸਾਨਦੇਹ ਬਿਸਕੁੱਟ ਸਰਕਾਰੀ ਕੰਟੀਨ 'ਚ ਨਹੀਂ ਵਿਕੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਦੀ ਪਹਿਲ 'ਤੇ ਮੰਤਰਾਲੇ ਨੇ ਇਸ ਸੰਦਰਭ 'ਚ ਸਰਕੁਲਰ ਜਾਰੀ ਕੀਤਾ ਹੈ। ਸਿ 'ਚ ਕਿਹਾ ਗਿਆ ਹੈ ਕਿ ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਪੀਣਾ ਵੀ ਨੁਕਸਾਨਦੇਹ ਹੈ। ਭਵਿੱਖ 'ਚ ਇਸ ਦੀ ਵਰਤੋਂ ਵੀ ਬੰਦ ਕੀਤੀ ਜਾਵੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਲਾਸਟਿਕ ਕੂੜੇ ਨਾਲ ਕਿੰਨਾ ਪ੍ਰਦੂਸ਼ਣ ਹੋ ਰਿਹਾ ਹੈ, ਇਸ ਤੋਂ ਸਾਰੇ ਜਾਣੂੰ ਹਨ। ਇਸ ਲਈ ਇਸ ਦੀ ਜਿੰਨੀ ਜਲਦੀ ਵਿਦਾਈ ਕੀਤੀ ਜਾਵੇ, ਬਿਹਤਰ ਹੈ।
ਸਿਹਤ ਮੰਤਰਾਲੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਇਹ ਆਦੇਸ਼ ਸਿਹਤ ਮੰਤਰਾਲੇ ਦੇ ਵਿਭਾਗਾਂ ਅਤੇ ਸੰਸਥਾਵਾਂ 'ਚ ਲਾਗੂ ਹੋਵੇਗਾ। ਇਹ ਇਕ ਸਿਹਤਮੰਦ ਕਦਮ ਹੈ ਅਤੇ ਇਸ ਨੂੰ ਡਾਕਟਰ ਦੀ ਪਹਿਲ 'ਤੇ ਚੁੱਕਿਆ ਗਿਆ ਹੈ, ਇਸ ਲਈ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਤੋਂ ਵੀ ਲਾਗੂ ਕਰਨ ਦੀ ਅਪੀਲ ਕੀਤੀ ਜਾਵੇਗੀ। ਸਿਹਤ ਮੰਤਰਾਲੇ ਦੇ ਕੰਟਰੋਲ 'ਚ ਆਉਣ ਵਾਲੇ ਏਮਜ਼ 'ਚ ਵੀ ਬਿਸਕੁੱਟ ਨਹੀਂ ਮਿਲੇਗਾ। ਦੇਸ਼ ਭਰ ਦੇ ਹੋਰ ਰਾਜਾਂ ਦੇ ਹਸਪਤਾਲਾਂ 'ਚ ਵੀ ਬਿਸਕੁੱਟ ਦੀ ਵਿਕਰੀ 'ਤੇ ਰੋਕ ਲਗਾਉਣ ਲਈ ਕਿਹਾ ਜਾਵੇਗਾ।
ਵਿਕਾਸ ਚੌਧਰੀ ਕਤਲਕਾਂਡ ਮਾਮਲੇ 'ਚ 2 ਲੋਕ ਗ੍ਰਿਫਤਾਰ, ਪੁਲਸ ਕਰ ਸਕਦੀ ਅਹਿਮ ਖੁਲਾਸੇ
NEXT STORY