ਚੰਡੀਗੜ੍ਹ—ਹਰਿਆਣਾ ਸੂਬਾ ਕਾਂਗਰਸ ਦਾ ਬੁਲਾਰਾ ਵਿਕਾਸ ਚੌਧਰੀ ਕਤਲਕਾਂਡ ਮਾਮਲੇ 'ਚ ਫਰੀਦਾਬਾਦ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਇਸ ਕਤਲਕਾਂਡ 'ਚ ਦੋ ਦੋਸ਼ੀ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਕੁਝ ਘੰਟਿਆਂ ਤੱਕ ਹਰਿਆਣਾ ਪੁਲਸ ਇਸ ਕਤਲਕਾਂਡ ਨੂੰ ਲੈ ਕੇ ਅਹਿਮ ਖੁਲਾਸੇ ਕਰ ਸਕਦੀ ਹੈ।
ਦੱਸਿਆ ਜਾਂਦਾ ਹੈ ਕਿ ਵੀਰਵਾਰ (27 ਜੂਨ) ਨੂੰ ਫਰੀਦਾਬਾਦ 'ਚ ਜਿਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਕਾਂਗਰਸ ਬੁਲਾਰੇ ਵਿਕਾਸ ਚੌਧਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਇਸ ਤੋਂ ਪਹਿਲਾਂ ਵੀਰਵਾਰ ਨੂੰ ਕੌਸ਼ਲ ਗੈਂਗ ਦੀ ਸਮੂਲੀਅਤ ਨਾਲ ਸੰਬੰਧਿਤ ਕੁਝ ਇਨਪੁੱਟ ਮਿਲੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕ੍ਰਿਕੇਟ ਮੈਚ 'ਚ ਸੱਟਾ ਲਗਾਉਣ ਲਈ 1 ਕਰੋੜ ਦੀ ਰੰਗਦਾਰੀ ਨਾ ਦੇਣ ਕਾਰਨ ਹੱਤਿਆ ਕੀਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਵਪਾਰੀਆਂ ਤੇ ਵੀ ਕੌਸ਼ਲ ਵੱਲੋਂ ਫੋਨ ਕੀਤੇ ਗਏ ਅਤੇ ਫੋਨ ਨਾ ਚੁੱਕਣ 'ਤੇ ਵਾਇਸ ਮੈਸੇਜ ਭੇਜੇ ਗਏ ਹਨ। ਵਿਦੇਸ਼ 'ਚ ਬੈਠੇ ਕੌਸ਼ਲ ਨੇ ਖੁਦ ਇਕ ਮੋਬਾਇਲ ਰਿਕਾਰਡਿਡ ਮੈਸੇਜ 'ਚ ਮੰਨਿਆ ਹੈ ਕਿ ਹੱਤਿਆ ਉਸ ਦੇ ਤਹਿਤ ਕੀਤੀ ਗਈ ਹੈ।
ਅਸਲ 'ਚ ਗੈਂਗਸਟਰ ਸੰਦੀਪ ਗਾਡੌਲੀ ਦੀ ਫਰਵਰੀ 2016 'ਚ ਮੁੰਬਈ 'ਚ ਗੁਰੂਗ੍ਰਾਮ ਪੁਲਸ ਨਾਲ ਹੋਈ ਮੁੱਠਭੇੜ 'ਚ ਮੌਤ ਹੋ ਗਈ ਸੀ ਤਾਂ ਉਸ ਦੇ ਗੈਂਗ ਨੂੰ ਬਦਮਾਸ਼ ਕੌਸ਼ਲ ਵਿਦੇਸ਼ ਤੋਂ ਸੰਚਾਲਿਤ ਕਰ ਰਿਹਾ ਹੈ।
'ਇਕ ਦੇਸ਼, ਇਕ ਕਾਰਡ' ਲਿਆਉਣ ਦੀ ਪਹਿਲ 'ਚ ਮੋਦੀ ਸਰਕਾਰ
NEXT STORY