ਨੈਸ਼ਨਲ ਡੈਸਕ : ਰਾਹੁਲ ਗਾਂਧੀ ਦੇ ਇੱਕ ਨਵੇਂ ਸੋਸ਼ਲ ਮੀਡੀਆ ਪੋਸਟ ਨੇ ਦੇਸ਼ ਦੀ ਸਿਆਸਤ ਨੂੰ ਭਖਾ ਦਿੱਤਾ ਹੈ। ਰਾਹੁਲ ਗਾਂਧੀ ਨੇ X (ਟਵਿੱਟਰ) 'ਤੇ ਲਿਖਿਆ ਕਿ ਦੇਸ਼ ਦੇ ਨੌਜਵਾਨ, ਵਿਦਿਆਰਥੀ ਅਤੇ GenZ “ਸੰਵਿਧਾਨ ਬਚਾਉਣਗੇ, ਲੋਕਤੰਤਰ ਦੀ ਰੱਖਿਆ ਕਰਨਗੇ ਤੇ ਵੋਟ ਚੋਰੀ ਰੋਕਣਗੇ”। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਫੋਟੋ ਵੀ ਪੋਸਟ ਕੀਤੀ, ਜਿਸ 'ਤੇ ਲਿਖਿਆ ਸੀ – “ਲੋਕਤੰਤਰ ਕਦੇ ਵੀ ਡਿਲੀਟ ਨਹੀਂ ਕੀਤਾ ਜਾ ਸਕਦਾ”।
ਇਹ ਵੀ ਪੜ੍ਹੋ...ਮੁੱਖ ਮੰਤਰੀ ਦੀ ਰੈਲੀ ਤੋਂ ਪਹਿਲਾਂ ਵੱਡਾ ਹਾਦਸਾ ! ਖੜ੍ਹੇ ਟਰੱਕ 'ਚ ਵੱਜੀ ਬੋਲੈਰੋ, 4 ਜਣਿਆਂ ਦੀ ਗਈ ਜਾਨ
ਇਸ ਬਿਆਨ ਤੋਂ ਬਾਅਦ ਬੀਜੇਪੀ ਨੇ ਰਾਹੁਲ ਗਾਂਧੀ 'ਤੇ ਸਖ਼ਤ ਹਮਲਾ ਬੋਲਿਆ। ਬੀਜੇਪੀ ਦਾ ਕਹਿਣਾ ਹੈ ਕਿ ਰਾਹੁਲ ਦਾ ਮਕਸਦ ਦੇਸ਼ ਵਿੱਚ ਅਰਾਜਕਤਾ ਫੈਲਾਉਣਾ ਹੈ ਅਤੇ ਉਹ ਚਾਹੁੰਦੇ ਹਨ ਕਿ ਭਾਰਤ ਵਿੱਚ ਵੀ ਉਹੀ ਹੋਵੇ ਜੋ ਨੇਪਾਲ, ਸ੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਹੋਇਆ। ਬੀਜੇਪੀ ਬੁਲਾਰਾ ਪ੍ਰਦੀਪ ਭੰਡਾਰੀ ਨੇ ਰਾਹੁਲ ਗਾਂਧੀ ਨੂੰ “ਭਾਰਤੀ ਲੋਕਤੰਤਰ ਲਈ ਖਤਰਨਾਕ” ਦੱਸਿਆ ਅਤੇ ਉਨ੍ਹਾਂ ਨੂੰ “ਐਂਟੀ ਇੰਡੀਆ ਫੋਰਸ ਦਾ ਪੋਸਟਰ ਬੌਏ” ਕਹਿ ਕੇ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ...ਕਤਲ ਦੇ ਮਾਮਲੇ ਪੁਲਸ ਦੀ ਵੱਡੀ ਕਾਰਵਾਈ , Encounter ਕਰ ਕੇ ਸ਼ੱਕੀ ਮੁਲਜ਼ਮ ਫੜਿਆ
ਬੀਜੇਪੀ ਨੇ ਰਾਹੁਲ ਦੇ GenZ ਪਲਾਨ ਦੀ ਤੁਲਨਾ ਨੇਪਾਲ ਦੀ ਹਾਲੀਆ GenZ ਕਰਾਂਤੀ ਨਾਲ ਕੀਤੀ ਹੈ, ਜਿੱਥੇ ਯੁਵਕਾਂ ਅਤੇ ਵਿਦਿਆਰਥੀਆਂ ਨੇ 8 ਸਤੰਬਰ ਨੂੰ ਸਰਕਾਰ ਵਿਰੁੱਧ ਵੱਡਾ ਆਦੋਲਨ ਕੀਤਾ ਸੀ। ਉੱਥੇ ਸੰਸਦ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਨੂੰ ਅੱਗ ਲਾਈ ਗਈ ਅਤੇ ਰਾਸ਼ਟਰਪਤੀ ਭਵਨ ਸਮੇਤ ਕਈ ਇਮਾਰਤਾਂ ਨੂੰ ਸਾੜ ਦਿੱਤਾ ਗਿਆ ਸੀ। ਬੀਜੇਪੀ ਦਾ ਸਵਾਲ ਹੈ ਕਿ ਕੀ ਰਾਹੁਲ ਗਾਂਧੀ ਭਾਰਤ ਨੂੰ ਵੀ ਉਸੇ ਰਸਤੇ 'ਤੇ ਧੱਕਣਾ ਚਾਹੁੰਦੇ ਹਨ?
ਇਹ ਵੀ ਪੜ੍ਹੋ...ਚਮਤਕਾਰ ! 16 ਘੰਟਿਆਂ ਬਾਅਦ ਮਲਬੇ 'ਚੋਂ ਜ਼ਿੰਦਾ ਨਿਕਲਿਆ ਵਿਅਕਤੀ, ਨੰਦਾਨਗਰ 'ਚ ਰੈਸਕਿਊ ਜਾਰੀ
ਇਸ ਮਾਮਲੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੈਦਾਨ ਵਿਚ ਉਤਰੇ। ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਰਾਹੁਲ ਵੋਟ ਚੋਰੀ ਦਾ ਰੋਲ਼ੀ ਪਾ ਰਹੇ ਹਨ, ਪਰ ਅਸਲ ਵਿੱਚ ਉਹ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬਚਾਉਣ ਲਈ ਇਹ ਮੁਹਿੰਮ ਚਲਾ ਰਹੇ ਹਨ ਕਿਉਂਕਿ ਇਹੀ ਕਾਂਗਰਸ ਦਾ ਵੋਟ ਬੈਂਕ ਹੈ। ਅਮਿਤ ਸ਼ਾਹ ਨੇ ਸਾਫ਼ ਕਰ ਦਿੱਤਾ ਕਿ ਬੀਜੇਪੀ ਘੁਸਪੈਠੀਆਂ ਨੂੰ ਦੇਸ਼ ਤੋਂ ਕੱਢ ਕੇ ਹੀ ਰਹੇਗੀ ਅਤੇ ਬਿਹਾਰ ਦੇ ਲੋਕਾਂ ਦੇ ਹੱਕ 'ਤੇ ਕੋਈ ਡਾਕਾ ਨਹੀਂ ਪੈਣ ਦੇਵੇਗੀ। ਸ਼ਾਹ ਨੇ ਇਸ ਦੌਰਾਨ ਲਾਲੂ ਪ੍ਰਸਾਦ ਅਤੇ ਤੇਜਸਵੀ ਯਾਦਵ 'ਤੇ ਵੀ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੋਟਰ ਲਿਸਟ ਤੋਂ ਘੁਸਪੈਠੀਆਂ ਦੇ ਨਾਮ ਕੱਟੇ ਜਾ ਰਹੇ ਹਨ ਤਾਂ ਲਾਲੂ ਯਾਦਵ ਨੂੰ ਦਰਦ ਹੋ ਰਿਹਾ ਹੈ। ਉਨ੍ਹਾਂ ਨੇ ਬਿਹਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਐਨ.ਡੀ.ਏ. ਨੂੰ ਇੰਨਾ ਵੱਡਾ ਬਹੁਮਤ ਦਿਓ ਕਿ ਤੇਜਸਵੀ ਯਾਦਵ ਅਗਲੀ ਵਾਰ ਚੋਣ ਲੜਨ ਦੀ ਹਿੰਮਤ ਵੀ ਨਾ ਕਰ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪ੍ਰੇਸ਼ਨ ਸਿੰਦੂਰ 'ਤੇ ਬੋਲੇ ਰਾਜਨਾਥ: 26 ਸੈਲਾਨੀਆਂ ਦੀ ਮੌਤ ਦਾ ਬਦਲਾ ਲੈ ਦੁਸ਼ਮਣ ਨੂੰ ਦਿੱਤਾ ਕਰਾਰਾ ਜਵਾਬ
NEXT STORY