ਅਮੇਠੀ (ਯੂ.ਐੱਨ.ਆਈ.)- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਮੇਤ ਪੂਰੇ ਦੇਸ਼ ’ਚ ਮਹਿੰਗਾਈ ਅਤੇ ਬੇਰੁਜ਼ਗਾਰੀ ਲਈ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਹੈ। ਪੂੰਜੀਪਤੀਆਂ ਦੀ ਸ਼ੁਭਚਿੰਤਕ ਭਾਜਪਾ ਸਰਕਾਰ ਨੇ ਗਰੀਬਾਂ ਦੀ ਆਰਥਿਕ ਹਾਲਤ ਸੁਧਾਰਣ ਲਈ ਕੋਈ ਵੀ ਕੰਮ ਨਹੀਂ ਕੀਤਾ। ਬੁੱਧਵਾਰ ਇਥੇ ਇਕ ਚੋਣ ਜਲਸੇ ’ਚ ਬੋਲਦਿਆਂ ਪ੍ਰਿਯੰਕਾ ਨੇ 5 ਸਾਲ ਪਹਿਲਾਂ ਤੱਕ ਕਾਂਗਰਸ ਦੇ ਗੜ੍ਹ ਵਜੋਂ ਪ੍ਰਸਿੱਧ ਅਮੇਠੀ ’ਚ ਲੋਕਾਂ ਨੂੰ ਗਾਂਧੀ ਪਰਿਵਾਰ ਨਾਲ ਰਿਸ਼ਤਿਆਂ ਦੀ ਦੁਹਾਈ ਦਿੰਦੇ ਹੋਏ ਕਿਹਾ ਕਿ ਕੇਂਦਰ ਅਤੇ ਯੂ. ਪੀ. ’ਚ ਭਾਜਪਾ ਦੀ ਸਰਕਾਰ ਹੁੰਦੇ ਹੋਏ ਵੀ ਸੂਬੇ ’ਚ ਬੇਰੋਜ਼ਗਾਰੀ ਇਕ ਗੁੰਝਲਦਾਰ ਸਮੱਸਿਆ ਵਜੋਂ ਉਭਰੀ ਹੈ।
ਇਹ ਵੀ ਪੜ੍ਹੋ : ਪੋਲੈਂਡ ਨੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਲਾਉਣ ਦੀ ਕੀਤੀ ਮੰਗ
ਇਥੇ 12 ਲੱਖ ਸਰਕਾਰੀ ਅਹੁਦਿਆਂ ’ਤੇ ਨਿਯੁਕਤੀਆਂ ਨਹੀਂ ਹੋ ਸਕੀਆਂ ਹਨ। ਕੀ ਸਰਕਾਰ ਨੂੰ ਬੇਰੋਜ਼ਗਾਰ ਨਜ਼ਰ ਨਹੀਂ ਆਉਂਦੇ? ਸਾਨੂੰ ਤਾਂ ਹਰ ਮੀਟਿੰਗ ’ਚ ਬੇਰੋਜ਼ਗਾਰ ਮਿਲਦੇ ਹਨ। ਪ੍ਰਿਯੰਕਾ ਨੇ ਕਿਹਾ ਕਿ ਸਰਕਾਰੀ ਅਹੁਦਿਆਂ ’ਤੇ ਨਿਯੁਕਤੀਆਂ ਨੂੰ ਲੈ ਕੇ ਸਰਕਾਰ ਬੇਪਰਵਾਹ ਬਣੀ ਹੋਈ ਹੈ। ਵੱਡੀਆਂ-ਵੱਡੀਆਂ ਸਰਕਾਰੀ ਕੰਪਨੀਆਂ ਨੂੰ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਫੌਜੀਆਂ 'ਤੇ ਹੋਏ ਹਮਲੇ ਦੀ ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ
ਨੋਟਬੰਦੀ ਅਤੇ ਜੀ. ਐੱਸ. ਟੀ. ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਕਾਰਨ ਛੋਟੇ ਰੁਜ਼ਗਾਰ ਬੰਦ ਹੋ ਗਏ ਹਨ। ਇਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪਿਆ ਹੈ। ਕੋਵਿਡ-19 ਦੇ ਦੌਰ ’ਚ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬੇਸਹਾਰਾ ਛੱਡ ਦਿੱਤਾ ਸੀ। ਕਿਸਾਨਾਂ ਦਾ ਹਾਲ ਭਾਜਪਾ ਦੀ ਸਰਕਾਰ ’ਚ ਬਹੁਤ ਖਰਾਬ ਹੈ। ਬੁੰਦੇਲਖੰਡ ’ਚ ਕਿਸਾਨ ਖਾਦ ਲਈ ਕਤਾਰ ’ਚ ਖੜੇ ਹੋ ਕੇ ਦਮ ਤੋੜ ਰਹੇ ਹਨ। ਕਿਸਾਨ ਆਤਮਹੱਤਿਆਵਾਂ ਕਰ ਰਹੇ ਹਨ। ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਇਹ ਵੀ ਪੜ੍ਹੋ : 'ਰੂਸ ਨੇ ਯੂਕ੍ਰੇਨ ਤੋਂ ਆਪਣੇ ਡਿਪਲੋਮੈਟ ਕਰਮਚਾਰੀਆਂ ਨੂੰ ਕੱਢਣਾ ਕੀਤਾ ਸ਼ੁਰੂ'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਿਜਾਬ ਵਿਵਾਦ : ਅਧਿਆਪਕਾਂ ਨੂੰ ਧਮਕਾ ਰਿਹੈ ਕੈਂਪਸ ਫਰੰਟ ਆਫ ਇੰਡੀਆ
NEXT STORY