ਨਵੀਂ ਦਿੱਲੀ (ਏਜੰਸੀ)- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਗੁੰਡਾਗਰਦੀ ਕਰਨ ਦਾ ਮੰਗਲਵਾਰ ਨੂੰ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਪੁਲਸ ਅਤੇ ਚੋਣ ਕਮਿਸ਼ਨ ਭਾਜਪਾ ਦੇ ਵਰਕਰਾਂ ਨੂੰ ਬਚਾ ਰਹੇ ਹਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਲਕਾਜੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੀ ਆਤਿਸ਼ੀ ਨੇ ਇਥੇ ਇਕ ਪੱਤਰਕਾਰ ਸੰਮੇਲਨ ’ਚ ਦਾਅਵਾ ਕੀਤਾ ਕਿ ਭਾਰਤ ’ਚ ਲੋਕਤੰਤਰ ਹੁਣ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੱਥਾਂ ’ਚ ਹੈ ਅਤੇ ਦੇਸ਼ ਵੇਖ ਰਿਹਾ ਹੈ ਕਿ ‘ਇਹ ਰਾਸ਼ਟਰੀ ਰਾਜਧਾਨੀ ’ਚ ਜਿਊਂਦਾ ਰਹਿ ਪਾਉਂਦਾ ਹੈ ਜਾਂ ਨਹੀਂ।’
ਮੁੱਖ ਮੰਤਰੀ ਨੇ ਭਾਜਪਾ ਨੇਤਾ ਰਮੇਸ਼ ਬਿਧੂੜੀ ਅਤੇ ਉਨ੍ਹਾਂ ਦੇ ਪਰਿਵਾਰ ’ਤੇ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਵਿੰਨ੍ਹਿਆ। ਬਿਧੂੜੀ ਆਤਿਸ਼ੀ ਦੇ ਖਿਲਾਫ ਕਾਲਕਾਜੀ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਆਤਿਸ਼ੀ ਨੇ ਬਿਧੂੜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ’ਤੇ ਕਾਲਕਾਜੀ ’ਚ ‘ਗੁੰਡਾਗਰਦੀ’ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਸਭ ਵੇਖ ਰਹੀ ਹੈ। ਇਕ ਪਾਸੇ ਅਜਿਹੀ ਪਾਰਟੀ ਹੈ ਜੋ ਮੁਫਤ ਭਲਾਈ ਯੋਜਨਾਵਾਂ ਬੰਦ ਕਰਨਾ ਚਾਹੁੰਦੀ ਹੈ ਅਤੇ ਹਿੰਸਾ ’ਚ ਸ਼ਾਮਲ ਹੈ। ਦੂਜੇ ਪਾਸੇ ‘ਆਪ’ ਹੈ, ਜੋ ਇਸ ਦਿਸ਼ਾ ’ਚ ਕੰਮ ਕਰ ਰਹੀ ਹੈ ਕਿ ਹਰ ਪਰਿਵਾਰ ਨੂੰ ਹਰ ਮਹੀਨੇ 25,000 ਰੁਪਏ ਦੀ ਬੱਚਤ ਹੋਵੇ।
ਸ਼ਸ਼ੀ ਥਰੂਰ ਖਿਲਾਫ ਮਾਣਹਾਨੀ ਦਾ ਮਾਮਲਾ ਰੱਦ
NEXT STORY