ਲਖਨਊ— ਉੱਤਰ ਪ੍ਰਦੇਸ਼ ਵਿਚ ਭਾਜਪਾ ਦੇ ਇਕ ਵਿਧਾਇਕ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰਾਮ ਮੰਦਰ ਬਣਨ ਤੋਂ ਰੋਕਿਆ ਗਿਆ ਤਾਂ ਉਸ ਦਾ ਅੰਜਾਮ ਗਲਤ ਹੋਵੇਗਾ।
ਵਿਧਾਇਕ ਬ੍ਰਿਜ ਭੂਸ਼ਣ ਰਾਜਪੂਤ ਨੇ ਸਪੱਸ਼ਟ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਜੇ ਇੰਝ ਹੋਇਆ ਤਾਂ ਹੱਜ ਯਾਤਰਾ ਨੂੰ ਰੋਕ ਦਿੱਤਾ ਜਾਵੇਗਾ। ਚਰਖਾਰੀ ਤੋਂ ਭਾਜਪਾ ਵਿਧਾਇਕ ਬ੍ਰਿਸ਼ ਭੂਸ਼ਨ ਨੇ ਸਪੱਸ਼ਟ ਧਮਕੀ ਦਿੰਦਿਆਂ ਕਿਹਾ ਕਿ ਘਟ ਗਿਣਤੀ ਭਾਈਚਾਰਾ ਮੰਦਰ ਦੀ ਉਸਾਰੀ ਦੇ ਰਾਹ ਵਿਚ ਰੁਕਾਵਟ ਨਾ ਬਣੇ ਅਤੇ 100 ਕਰੋੜ ਹਿੰਦੂਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖੇ। ਜੇ ਉਹ ਸਾਡੀਆਂ ਭਾਵਨਾਵਾਂ ਦਾ ਧਿਆਨ ਨਹੀਂ ਰੱਖਣਗੇ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ ਜਾਵੇਗਾ।
ਸੰਭਾਵੀ ਕਰਦਾਤਿਆਂ ਨੂੰ ਟੈਕਸ ਦੇ ਘੇਰੇ 'ਚ ਲਿਆਂਦਾ ਜਾਵੇ : ਸੀ. ਬੀ. ਡੀ. ਟੀ.
NEXT STORY