ਨਵੀਂ ਦਿੱਲੀ (ਵਿਸ਼ੇਸ਼)— ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਬੰਪਰ ਜਿੱਤ ਨੇ ਸਿਆਸੀ ਮਾਹਰਾਂ ਨੂੰ ਆਪਣੇ 'ਸਮੀਕਰਨਾਂ' 'ਤੇ ਫਿਰ ਤੋਂ ਵਿਚਾਰ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਭਾਜਪਾ ਨੇ ਵੀ ਇਸ ਜਿੱਤ ਲਈ ਕਈ ਨਵੇਂ ਕਦਮ ਚੁੱਕੇ, ਸੂਬਾਵਾਰ ਇਲਾਕਿਆਂ 'ਤੇ ਧਿਆਨ ਦਿੱਤਾ ਅਤੇ ਮਜ਼ਬੂਤ ਪਕੜ ਬਣਾਈ। ਭਾਜਪਾ ਸ਼ੁਰੂ ਤੋਂ ਹੀ ਇਸ ਰਣਨੀਤੀ 'ਤੇ ਕੰਮ ਕਰ ਰਹੀ ਸੀ ਕਿ ਸੂਬੇ ਦੇ ਪੱਧਰ 'ਤੇ ਬਿਹਤਰ ਪ੍ਰਦਰਸ਼ਨ ਕਰਨਗੇ ਤਾਂ ਹੀ ਕੇਂਦਰ 'ਚ ਵੱਡੀ ਜਿੱਤ ਮਿਲ ਸਕਦੀ ਹੈ।
ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਕਿਸੇ ਗੈਰ-ਕਾਂਗਰਸੀ ਸਰਕਾਰ ਨੂੰ ਇੰਨਾ ਵੱਡਾ ਬਹੁਮਤ ਮਿਲਿਆ ਹੋਵੇ। ਭਾਜਪਾ ਦੀ ਇਹ ਜਿੱਤ ਇੰਦਰਾ ਗਾਂਧੀ ਦੀ 1971 ਦੀ ਜਿੱਤ ਦੇ ਲਗਭਗ ਬਰਾਬਰ ਹੈ। ਭਾਜਪਾ ਨੇ 13 ਸੂਬਿਆਂ 'ਚ ਖੁਦ ਦੇ ਦਮ 'ਤੇ ਅਤੇ 3 ਸੂਬਿਆਂ (ਯੂ.ਪੀ., ਮਹਾਰਾਸ਼ਟਰ ਅਤੇ ਬਿਹਾਰ) 'ਚ ਸਹਿਯੋਗੀਆਂ ਦੇ ਦਮ 'ਤੇ 50 ਫੀਸਦੀ ਤੋਂ ਵੀ ਜ਼ਿਆਦਾ ਵੋਟ ਹਾਸਲ ਕੀਤੇ ਹਨ।
ਇਨ੍ਹਾਂ ਚੋਣਾਂ 'ਚ ਜਿਵੇਂ ਜਿੱਤ ਭਾਜਪਾ ਨੂੰ ਮਿਲੀ ਹੈ, ਉਹੋ ਜਿਹੀ ਜਿੱਤ ਹੁਣ ਤਕ ਇਤਿਹਾਸ 'ਚ ਸਿਰਫ ਤਿੰਨ ਵਾਰ ਦੇਖਣ ਨੂੰ ਮਿਲੀ। 1971 'ਚ ਜਦੋਂ ਕਾਂਗਰਸ ਨੂੰ 12 ਸੂਬਿਆਂ 'ਚ 50 ਫੀਸਦੀ ਤੋਂ ਵਧ ਵੋਟ ਮਿਲੇ ਅਤੇ ਪਾਰਟੀ 518 'ਚੋਂ 352 ਲੋਕ ਸਭਾ ਸੀਟਾਂ ਜਿੱਤਣ 'ਚ ਕਾਮਯਾਬ ਰਹੀ। 1980 'ਚ ਇੰਦਰਾ ਕਾਂਗਰਸ ਨੇ 542 'ਚੋਂ 353 ਸੀਟਾਂ ਹਾਸਲ ਕੀਤੀਆਂ ਅਤੇ 13 ਸੂਬਿਆਂ 'ਚ 50 ਫੀਸਦੀ ਤੋਂ ਵਧ ਵੋਟ ਹਾਸਲ ਕੀਤੇ ਸਨ। ਇਸ ਤੋਂ ਬਾਅਦ 1984 'ਚ ਰਾਜੀਵ ਗਾਂਧੀ ਦੀ ਲੀਡਰਸ਼ਿਪ 'ਚ ਅੱਜ ਤਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਇਸ ਚੋਣ 'ਚ ਕਾਂਗਰਸ 404 ਸੀਟਾਂ 'ਤੇ ਜੇਤੂ ਰਹੀ ਸੀ ਅਤੇ 17 ਸੂਬਿਆਂ 'ਚ ਉਸ ਨੂੰ 50 ਫੀਸਦੀ ਤੋਂ ਵੱਧ ਵੋਟ ਮਿਲੇ ਸਨ।
ਹੁਣ ਸਥਿਤੀ ਕਾਫੀ ਉਲਟ ਨਜ਼ਰ ਆ ਰਹੀ ਹੈ। ਭਾਜਪਾ ਇਸ ਵੱਡੀ ਜਿੱਤ ਨਾਲ ਆਪਣੇ ਹੁਣ ਤਕ ਦੀ ਸਿਆਸੀ ਉਚਾਈ 'ਤੇ ਹੈ, ਉਹੀ ਕਾਂਗਰਸ ਦੀ ਹਾਲਤ 1990 ਦੀ ਭਾਜਪਾ ਵਰਗੀ ਹੋ ਗਈ ਹੈ। ਜਿਨ੍ਹਾਂ ਖੇਤਰੀ ਪਾਰਟੀਆਂ ਨੇ 1990 ਤੋਂ 2014 ਤਕ ਕਾਫੀ ਦਬਦਬਾ ਕਾਇਮ ਕੀਤਾ, ਹੁਣ ਸੰਘਰਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਪੁਰਾਣੇ ਸਮੀਕਰਨ ਹੁਣ ਕੰਮ ਕਰਦੇ ਨਜ਼ਰ ਨਹੀਂ ਆ ਰਹੇ ਹਨ।
ਭਾਜਪਾ ਲਈ ਵੱਡਾ ਟਰਨਿੰਗ ਪੁਆਇੰਟ
2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਪੂਰੇ ਦੇਸ਼ ਤੋਂ ਸਮਰਥਨ ਮਿਲਿਆ। ਅਜਿਹਾ ਸਮਰਥਨ ਕਾਂਗਰਸ ਨੂੰ 1984 'ਚ ਮਿਲਿਆ ਸੀ, ਜਦਕਿ ਉਸ ਦੌਰਾਨ ਭਾਜਪਾ ਸਿਰਫ 2 ਸੀਟਾਂ ਜਿੱਤ ਸਕੀ ਸੀ। ਪਾਰਟੀ ਨੂੰ 6 ਸੂਬਿਆਂ 'ਚ 10 ਫੀਸਦੀ ਵੋਟ ਮਿਲੇ ਸਨ, ਜੋ ਇਸ ਗੱਲ ਦਾ ਇਸ਼ਾਰਾ ਸੀ ਕਿ ਜੇਕਰ ਪਾਰਟੀ ਮਿਹਨਤ ਕਰੇ ਤਾਂ ਇਨ੍ਹਾਂ ਸੂਬਿਆਂ 'ਚ ਹੋਣ ਵਾਲੀਆਂ ਚੋਣਾਂ 'ਚ ਉਸ ਨੂੰ ਵਾਧਾ ਮਿਲ ਸਕਦਾ ਹੈ। 1989 'ਚ ਭਾਜਪਾ ਨੂੰ ਪਹਿਲਾ ਵੱਡਾ ਟਰਨਿੰਗ ਪੁਆਇੰਟ ਮਿਲਿਆ ਅਤੇ ਪਾਰਟੀ ਨੂੰ ਦੇਸ਼ ਭਰ 'ਚ 85 ਸੀਟਾਂ ਮਿਲੀਆਂ। ਸੂਬਿਆਂ 'ਤੇ ਧਿਆਨ ਦਿੰਦੇ ਹੋਏ ਦੇਸ਼ 'ਚ ਵੱਡਾ ਸਮਰਥਨ ਹਾਸਲ ਕਰਨ ਦਾ ਫਾਰਮੂਲਾ ਭਾਜਪਾ ਨੂੰ ਤਾਂ ਹੀ ਮਿਲਿਆ ਸੀ। ਪਾਰਟੀ ਨੇ 1993 'ਚ ਨਾਅਰਾ ਵੀ ਦਿੱਤਾ ਸੀ,''ਅੱਜ ਚਾਰ ਸੂਬੇ, ਕਲ ਸਾਰਾ ਦੇਸ਼''। ਉਸ ਦੌਰਾਨ ਭਾਜਪਾ ਨੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਿਮਾਚਲ 'ਚ ਜਿੱਤ ਹਾਸਲ ਕੀਤੀ ਸੀ।
ਹਿੱਲ ਗਏ ਸਮੀਕਰਨ
ਇਸ 'ਚ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਸਪਾ-ਬਸਪਾ ਗਠਜੋੜ ਹੁਣ ਆਪਣੇ ਖਾਤਮੇ ਵਲ ਹੈ ਹੀ। ਮਹਾਗਠਜੋੜ ਦਾ ਪਹਿਲਾ ਪ੍ਰਯੋਗ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ 'ਚ ਕੀਤਾ। 2014 ਦੀਆਂ ਲੋਕ ਸਭਾ ਚੋਣਾਂ 'ਚ ਰਾਜਗ ਨੂੰ 39 ਫੀਸਦੀ ਵੋਟਾਂ ਮਿਲੀਆਂ, ਜਿਸ 'ਚ ਭਾਜਪਾ ਨੂੰ 30 ਫੀਸਦੀ, ਐੱਲ. ਜੇ. ਪੀ. 6 ਫੀਸਦੀ ਅਤੇ ਆਰ. ਐੱਲ. ਐੱਸ. ਪੀ. ਨੂੰ 3 ਫੀਸਦੀ ਵੋਟ ਮਿਲੇ।
ਯੂ. ਪੀ. ਏ. ਨੂੰ 28 ਫੀਸਦੀ ਵੋਟ ਮਿਲੇ, ਜਿਸ 'ਚ ਰਾਜਦ ਨੂੰ 20 ਫੀਸਦੀ ਅਤੇ ਕਾਂਗਰਸ ਨੂੰ 8 ਫੀਸਦੀ ਵੋਟ ਮਿਲੇ। ਉਨ੍ਹਾਂ ਚੋਣਾਂ 'ਚ ਜੇ. ਡੀ. ਯੂ. ਇਕੱਲੇ ਮੈਦਾਨ 'ਚ ਉਤਰੀ ਸੀ ਅਤੇ 16 ਫੀਸਦੀ ਵੋਟ ਹਾਸਲ ਕੀਤੇ ਸਨ। ਲਾਲੂ ਇਥੇ ਥੋੜ੍ਹਾ ਅੱਗੇ ਨਿਕਲੇ ਅਤੇ ਆਪਣੇ ਨਾਲ ਜੇ.ਡੀ.ਯੂ. ਨੂੰ ਮਿਲਾ ਕੇ ਵੋਟ ਫੀਸਦੀ ਦੇ ਮਾਮਲੇ 'ਚ ਰਾਜਗ ਤੋਂ ਅੱਗੇ ਹੋ ਗਏ। ਇਸ ਫਾਰਮੂਲੇ ਨੇ 2015 ਦੀਆਂ ਵਿਧਾਨ ਸਭਾ ਚੋਣਾਂ 'ਚ ਜ਼ਬਰਦਸਤ ਕੰਮ ਕੀਤਾ ਅਤੇ ਰਾਜਦ,. ਜੇ. ਡੀ. ਯੂ., ਕਾਂਗਰਸ ਦੇ ਮਹਾਗਠਜੋੜ 'ਚ 243 'ਚੋਂ 178 'ਤੇ ਜਿੱਤ ਦਰਜ ਕੀਤੀ ਹੈ। ਰਾਜਗ ਨੇ 30 ਫੀਸਦੀ ਵੋਟ ਸ਼ੇਅਰ ਦੇ ਨਾਲ 58 ਸੀਟਾਂ ਜਿੱਤੀਆਂ। 2019 ਦੀਆਂ ਚੋਣਾਂ ਨੇ ਇਨ੍ਹਾਂ ਸਾਰੇ ਸਮੀਕਰਨਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਖੇਤਰੀ ਪਾਰਟੀਆਂ ਨੂੰ ਵੱਖਰੀ ਰਣਨੀਤੀ 'ਤੇ ਵਿਚਾਰ ਕਰਨ ਨੂੰ ਮਜਬੂਰ ਕਰ ਦਿੱਤਾ।
ਸਭ ਤੋਂ ਪੁਰਾਣੀ ਪਾਰਟੀ ਲਈ ਸਬਕ
ਹਾਲਾਂਕਿ 2019 'ਚ ਕਾਂਗਰਸ ਨੇ 52 ਸੀਟਾਂ ਜਿੱਤੀਆਂ ਹਨ, ਜੋ 2014 'ਚ ਜਿੱਤੀਆਂ 44 ਸੀਟਾਂ ਤੋਂ ਵੱਧ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਆਪਣੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੀ ਹੈ। 2014 ਦੀ ਤਰ੍ਹਾਂ 2019 'ਚ ਵੀ ਕਾਂਗਰਸ ਦਾ ਵੋਟ ਸ਼ੇਅਰ 19.5 ਫੀਸਦੀ ਦੇ ਨੇੜੇ-ਤੇੜੇ ਹੀ ਰਿਹਾ। ਕਾਂਗਰਸ ਨੂੰ 652 ਸੀਟਾਂ 'ਚੋਂ ਸਭ ਤੋਂ ਵੱਧ 31 ਸੀਟਾਂ ਕੇਰਲ, ਪੰਜਾਬ ਅਤੇ ਤਾਮਿਲਨਾਡੂ ਤੋਂ ਮਿਲੀਆਂ ਹਨ। ਇਨ੍ਹਾਂ ਤਿੰਨ ਸੂਬਿਆਂ ਨੇ ਕਾਂਗਰਸ ਨੂੰ 50 ਸੀਟਾਂ ਦਾ ਅੰਕੜਾ ਪਾਰ ਕਰਨ 'ਚ ਮਦਦ ਦਿੱਤੀ। ਇਸ ਤੋਂ ਇਲਾਵਾ ਤੇਲੰਗਾਨਾ 'ਚ ਕਾਂਗਰਸ ਨੂੰ 2014 'ਚੋਂ 2 ਅਤੇ 2019 'ਚ 3 ਸੀਟਾਂ ਮਿਲੀਆਂ ਹਨ, ਛੱਤੀਸਗੜ੍ਹ 'ਚ ਕਾਂਗਰਸ ਨੂੰ 2 ਸੀਟਾਂ ਮਿਲੀਆਂ ਹਨ। 2018 'ਚ ਕਾਂਗਰਸ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਕਾਂਗਰਸ ਨੂੰ ਜਿੱਤ ਦੇ ਬਾਵਜੂਦ ਕਾਂਗਰਸ ਅਤੇ ਭਾਜਪਾ ਦਾ ਵੋਟ ਫੀਸਦੀ ਲਗਭਗ ਬਰਾਬਰ ਸੀ। 1989 ਤੋਂ 2014 ਤਕ ਕਾਂਗਰਸ ਖੇਤਰੀ ਪਾਰਟੀਆਂ ਦੇ ਸਹਾਰੇ ਸੂਬਿਆਂ ਅਤੇ ਕੇਂਦਰ 'ਚ ਸੱਤਾ ਦੇ ਕਰੀਬ ਰਹੀ ਹੈ।
ਹੁਣ ਤਕ ਦੇ ਇਤਿਹਾਸ 'ਚ ਤਿੰਨ ਵਾਰ ਦੇਖਣ ਨੂੰ ਮਿਲੀ ਅਜਿਹੀ ਜਿੱਤ
ਕਾਂਗਰਸ ਨੂੰ 12 ਸੂਬਿਆਂ ਚੋਂ 50 ਫੀਸਦੀ ਤੋਂ ਵੱਧ ਵੋਟ ਮਿਲੇ ਅਤੇ ਪਾਰਟੀ 518 'ਚੋਂ 352 ਲੋਕ ਸਭਾ ਸੀਟਾਂ ਜਿੱਤਣ 'ਚ ਕਾਮਯਾਬ ਰਹੀ।
ਇੰਦਰਾ ਕਾਂਗਰਸ ਨੇ 542 'ਚੋਂ 353 ਸੀਟਾਂ ਹਾਸਲ ਕੀਤੀਆਂ ਅਤੇ 13 ਸੂਬਿਆਂ 'ਚ 50 ਫੀਸਦੀ ਤੋਂ ਵੱਧ ਵੋਟ ਹਾਸਲ ਕੀਤੇ ਸਨ।
ਰਾਜੀਵ ਗਾਂਧੀ ਦੀ ਅਗਵਾਈ 'ਚ ਅੱਜ ਤਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ? ਇਸ ਚੋਣ 'ਚ ਕਾਂਗਰਸ 404 ਸੀਟਾਂ 'ਤੇ ਜੇਤੂ ਰਹੀ ਸੀ ਅਤੇ 17 ਸੂਬਿਆਂ 'ਚੋਂ ਉਸ ਨੂੰ 50 ਫੀਸਦੀ ਤੋਂ ਵੱਧ ਵੋਟ ਮਿਲੇ ਸਨ।
ਭਾਜਪਾ 6 ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬੇ 'ਚ 50 ਫੀਸਦੀ ਤੋਂ ਵੱਧ ਵੋਟ ਹਾਸਲ ਕਰ 282 ਸੀਟਾਂ ਜਿੱਤਣ 'ਚ ਸਫਲ ਰਹੀ।
ਭਾਜਪਾ 303 ਸੀਟਾਂ ਜਿੱਤਣ 'ਚ ਸਫਲ
ਬੰਗਾਲ ਅਤੇ ਓਡਿਸ਼ਾ 'ਚ ਭਾਜਪਾ ਦਾ ਲੜੀਵਾਰ 40 ਫੀਸਦੀ ਅਤੇ 38 ਫੀਸਦੀ ਵੋਟ ਬੈਂਕ, ਇਨ੍ਹਾਂ ਸੂਬਿਆਂ 'ਚ ਭਾਜਪਾ ਕਦੇ ਚੋਣ ਨਹੀਂ ਜਿੱਤੀ ਸੀ।
ਜਾਣੋ ਭਾਰਤ ਲਈ ਕਿਉਂ ਅਹਿਮ ਹੈ SCO ਦੀ ਬੈਠਕ
NEXT STORY