ਬੇਲਾਗਵੀ– ਕਰਨਾਟਕ ਦੇ ਮੰਤਰੀ ਉਮੇਸ਼ ਕੱਟੀ ਨੇ ਇਕ ਵਾਰ ਫਿਰ ਤੋਂ ਉੱਤਰੀ ਕਰਨਾਟਕ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉੱਤਰੀ ਕਰਨਾਟਕ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਦੇ ਕੱਟੜ ਸਮਰਥਕ ਕੱਟੀ ਨੇ ਕਿਹਾ ਕਿ ਕਰਨਾਟਕ ਨੂੰ 2 ਸੂਬਿਆਂ ’ਚ ਵੰਡਿਆ ਜਾਵੇਗਾ ਅਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ’ਚ 50 ਨਵੇਂ ਸੂਬੇ ਹੋਣਗੇ। ਉਨ੍ਹਾਂ ਦੇ ਭਾਸ਼ਣ ਦਾ ਇਹ ਵੀਡੀਓ ਵਾਇਰਲ ਹੋ ਗਿਆ ਹੈ।
ਕੱਟੀ ਨੇ ਕਿਹਾ ਕਿ ਸਾਲ 2024 ਦੀਆਂ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਵੇਂ ਸੂਬੇ ਬਣਾਉਣਗੇ। ਮਹਾਰਾਸ਼ਟਰ ਨੂੰ 3 ਸੂਬਿਆਂ, ਕਰਨਾਟਕ ਨੂੰ 2 ਅਤੇ ਉੱਤਰ ਪ੍ਰਦੇਸ਼ ਨੂੰ 4 ਸੂਬਿਆਂ ’ਚ ਵੰਡਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਤਰੀ ਕਰਨਾਟਕ ਦਾ ਭਵਿੱਖ ਉੱਜਵਲ ਹੈ ਅਤੇ ਲੋਕਾਂ ਨੂੰ ਇਕੱਠੇ ਹੋ ਕੇ ਉੱਤਰੀ ਕਰਨਾਟਕ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਕਰਨੀ ਚਾਹੀਦੀ। ਕੱਟੀ ਨੇ ਸਾਲ 2019 ’ਚ ਵੀ ਮੌਕੇ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਉੱਤਰੀ ਕਰਨਾਟਕ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਦੀ ਅਪੀਲ ਕੀਤੀ ਸੀ।
25 ਜੁਲਾਈ ਨੂੰ 12 ਜਨਪਥ ਬੰਗਲੇ ’ਚ ਸ਼ਿਫਟ ਹੋਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ
NEXT STORY