ਜੋਧਪੁਰ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਅਪਸ਼ਬਦ ਬੋਲਣ ਦੇ ਦੋਸ਼ 'ਚ ਸਾਬਕਾ ਭਾਜਪਾ ਮੰਤਰੀ ਲਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਦੋਸ਼ੀ ਰਾਜਿੰਦਰ ਸਿੰਘ ਅੱਕਾ ਉਰਫ ਬਾਬੀ ਨੂੰ ਕਠੂਆ ਪੁਲਸ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ।
ਜੰਮੂ ਕਸ਼ਮੀਰ ਪੁਲਸ ਦੇ ਸੀਨੀਅਰ ਅਧਿਕਾਰੀ ਦੇ ਮੁਤਾਬਕ, ਹੀਰਾਨਗਰ 'ਚ ਡੋਗਰਾ ਸਵਾਭੀਮਾਨ ਰੈਲੀ ਦੌਰਾਨ ਬਾਬੀ ਨੇ ਸੀ.ਐੈੱਮ. ਮਹਿਬੂਬਾ ਦੇ ਖਿਲਾਫ ਅਪਸ਼ਬਦ ਬੋਲੇ ਅਤੇ ਬਾਅਦ 'ਚ ਬਾਬੀ ਭੱਜ ਗਿਆ ਸੀ। ਹੁਣ ਉਸ ਨੂੰ ਜੋਧਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਕਠੂਆ ਤੋਂ ਸਪੈਸ਼ਲ ਪੁਲਸ ਟੀਮ ਨੂੰ ਜੋਧਪੁਰ ਭੇਜਿਆ ਗਿਆ ਸੀ। ਉਥੇ ਰਾਜਸਥਾਨ ਪੁਲਸ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਉਸ ਨੂੰ ਕਠੂਆ ਲਿਆਂਦਾ ਜਾਵੇਗਾ। ਜਿਥੇ ਹੀਰਾਨਾਗਰ ਪੁਲਸ ਸਟੇਸ਼ਨ 'ਚ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਤੇਜਪ੍ਰਤਾਪ ਦੇ 'ਜ਼ਖਮਾਂ' 'ਤੇ ਤੇਜਸਵੀ ਦਾ 'ਮਰਹਮ', ਵੱਡੇ ਭਰਾ ਨੂੰ ਕਿਹਾ 'ਮਾਰਗਦਰਸ਼ਕ'
NEXT STORY