ਹਿਸਾਰ- ਸਾਬਕਾ ਮੁੱਖ ਮੰਤਰੀ ਚੌਧਰੀ ਭਜਨਲਾਲ ਦੇ ਪੋਤੇ ਅਤੇ ਆਦਮਪੁਰ ਤੋਂ ਭਾਜਪਾ ਵਿਧਾਇਕ ਭਵਿਆ ਬਿਸ਼ਨੋਈ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਨੇ ਰਾਜਸਥਾਨ ਦੇ ਉਦੈਪੁਰ ਵਿਚ IAS ਪਰੀ ਨਾਲ ਸੱਤ ਫੇਰੇ ਲਏ। ਰੀਤੀ-ਰਿਵਾਜਾਂ ਮੁਤਾਬਕ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ ਗਿਆ। ਇਸ ਮੌਕੇ ਦੋਹਾਂ ਪਰਿਵਾਰਾਂ ਦੇ ਲੋਕ ਹਾਜ਼ਰ ਰਹੇ। ਉਦੈਪੁਰ ਪੈਲਸ ਵਿਚ ਆਯੋਜਿਤ ਪ੍ਰੋਗਰਾਮ 'ਚ ਦੋਹਾਂ ਪਰਿਵਾਰਾਂ ਤੋਂ ਇਲਾਵਾ ਚੁਨਿੰਦਾ ਲੋਕਾਂ ਨੂੰ ਸੱਦਿਆ ਗਿਆ। 24 ਦਸੰਬਰ ਨੂੰ ਪੁਸ਼ਕਰ ਵਿਚ ਰਿਸੈਪਸ਼ਨ ਪ੍ਰੋਗਰਾਮ ਰਹੇਗਾ।
ਦੱਸਿਆ ਜਾ ਰਿਹਾ ਹੈ ਕਿ ਆਦਮਪੁਰ 'ਚ 26 ਦਸੰਬਰ ਨੂੰ ਆਸ਼ੀਰਵਾਦ ਸਮਾਗਮ ਅਤੇ ਦਾਅਵਤ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿਚ ਉਪ ਪ੍ਰਧਾਨ ਜੈਦੀਪ ਧਨਖੜ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ, ਕੁਝ ਕੇਂਦਰੀ ਮੰਤਰੀ, ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਰਾਜਪਾਲ ਬੰਡਾਰੂ ਦੱਤਾਤ੍ਰੇਅ, ਰਾਜਸਥਾਨ ਦੇ ਵਿਧਾਇਕ ਅਤੇ ਹੋਰ ਵੀਆਈਪੀਜ਼ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨਲਾਲ ਦੇ ਪੋਤੇ ਅਤੇ ਆਦਮਪੁਰ ਸੀਟ ਤੋਂ ਵਿਧਾਇਕ ਭਵਿਯਾ ਬਿਸ਼ਨੋਈ ਅਤੇ ਪਰੀ ਦੀ ਕੁੜਮਾਈ 1 ਮਈ ਨੂੰ ਹੋਈ ਸੀ। ਪਰੀ ਬਿਸ਼ਨੋਈ ਸੰਘ ਲੋਕ ਸੇਵਾ ਕਮਿਸ਼ਨ 2019 ਬੈਂਚ ਦੀ ਮਹਿਲਾ ਅਫ਼ਸਰ ਹੈ।
ਸੰਸਦ ਸੁਰੱਖਿਆ ਕੁਤਾਹੀ ਮਾਮਲਾ : ਮੁਲਜ਼ਮ ਮਹੇਸ਼ ਕੁਮਾਵਤ ਦੀ ਪੁਲਸ ਹਿਰਾਸਤ 5 ਜਨਵਰੀ ਤੱਕ ਵਧੀ
NEXT STORY