ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਸੰਸਦ ਦੀ ਸੁਰੱਖਿਆ ਵਿਚ ਗੜਬੜੀ ਦੇ ਮਾਮਲੇ ਵਿਚ ਦੋਸ਼ੀ ਮਹੇਸ਼ ਕੁਮਾਵਤ ਦੀ ਹਿਰਾਸਤ 5 ਜਨਵਰੀ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਦਿੱਲੀ ਪੁਲਸ ਦੀ ਅਰਜ਼ੀ ’ਤੇ ਮੁਲਜ਼ਮ ਕੁਮਾਵਤ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ। ਪੁਲਸ ਨੇ ਅਦਾਲਤ ਨੂੰ ਕਿਹਾ ਕਿ ਸਾਰੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛ-ਗਿੱਛ ਦੀ ਲੋੜ ਹੈ। ਇਸਤਗਾਸਾ ਪੱਖ ਨੇ ਅਦਾਲਤ ਦੇ ਸਾਹਮਣੇ ਕਿਹਾ ਸੀ ਕਿ ਦੋਸ਼ੀ 'ਦੇਸ਼ 'ਚ ਅਰਾਜਕਤਾ ਫੈਲਾਉਣਾ ਚਾਹੁੰਦੇ ਸਨ ਤਾਂ ਜੋ ਉਹ ਸਰਕਾਰ ਨੂੰ ਆਪਣੀਆਂ ਗੈਰ-ਕਾਨੂੰਨੀ ਅਤੇ ਗੈਰ-ਵਾਜਬ ਮੰਗਾਂ ਮੰਨਣ ਲਈ ਮਜ਼ਬੂਰ ਕਰ ਸਕਣ।'' ਇਸ 'ਚ ਕਿਹਾ ਗਿਆ,''ਹਮਲੇ ਦੇ ਅਸਲ ਕਾਰਨ ਅਤੇ ਦੁਸ਼ਮਣ ਦੇਸ਼ ਅਤੇ ਅੱਤਵਾਦੀ ਸੰਗਠਨਾਂ ਨਾਲ ਉਸ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਹਿਰਾਸਤ ਦੀ ਲੋੜ ਹੈ।''
ਇਹ ਵੀ ਪੜ੍ਹੋ : ਸੰਸਦ ਸੁਰੱਖਿਆ ਦੀ ਕੋਤਾਹੀ ਦਾ ਮਾਮਲਾ: ਮਾਸਟਰਮਾਈਂਡ ਲਲਿਤ ਝਾਅ ਦਾ ਰਿਮਾਂਡ 5 ਜਨਵਰੀ ਤਕ ਵਧਿਆ
ਦਿੱਲੀ ਪੁਲਸ ਦੇ ਅਨੁਸਾਰ, ਕੁਮਾਵਤ ਵੀਰਵਾਰ ਰਾਤ ਨੂੰ ਸਹਿ-ਮੁਲਜ਼ਮ ਲਲਿਤ ਝਾਅ ਦੇ ਨਾਲ ਥਾਣੇ ਆਇਆ ਸੀ ਅਤੇ ਦੋਹਾਂ ਨੂੰ ਵਿਸ਼ੇਸ਼ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਉਸ ਤੋਂ ਬਾਅਦ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਉਹ 'ਭਗਤ ਸਿੰਘ ਫੈਨ ਕਲੱਬ' ਪੇਜ਼ ਦਾ ਮੈਂਬਰ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਕੁਮਾਵਤ ਨੂੰ ਸਬੂਤ ਨਸ਼ਟ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸੰਸਦ ਸੁਰੱਖਿਆ ਉਲੰਘਣਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਧਨਰਾਜ ਸ਼ਿੰਦੇ ਅਤੇ ਨੀਲਮ ਦੇਵੀ ਦੀ ਪੁਲਸ ਹਿਰਾਸਤ 5 ਜਨਵਰੀ ਤੱਕ ਵਧਾ ਦਿੱਤੀ ਸੀ। ਇਸ ਦੌਰਾਨ ਸ਼ੁੱਕਰਵਾਰ ਨੂੰ ਝਾਅ ਦੀ ਪੁਲਸ ਹਿਰਾਸਤ ਦੀ ਮਿਆਦ 5 ਜਨਵਰੀ ਤੱਕ ਵਧਾ ਦਿੱਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਲਾਂ ਤੱਕ ਚਮਕਦੀਆਂ ਰਹਿਣਗੀਆਂ ਰਾਮ ਮੰਦਰ ਦੀਆਂ ਕੰਧਾਂ, ਵਰਤਿਆ ਜਾ ਰਿਹੈ ਇਹ ਤਰੀਕਾ
NEXT STORY