ਨਵੀਂ ਦਿੱਲੀ— ਭਾਜਪਾ ਵਲੋਂ ਟਿਕਟ ਨਾ ਮਿਲਣ 'ਤੇ ਨਾਰਾਜ਼ ਸੰਸਦ ਮੈਂਬਰ ਉੱਦਿਤ ਰਾਜ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਮੈਂਬਰਤਾ ਗ੍ਰਹਿਣ ਕੀਤੀ। ਉੱਤਰ-ਪੱਛਮੀ ਦਿੱਲੀ (ਸੁਰੱਖਿਅਤ) ਸੀਟ ਤੋਂ ਭਾਜਪਾ ਸੰਸਦ ਮੈਂਬਰ ਨੂੰ ਇਸ ਵਾਰ ਭਾਜਪਾ ਨੇ ਟਿਕਟ ਨਹੀਂ ਦਿੱਤਾ ਸੀ। ਉਨ੍ਹਾਂ ਦੀ ਜਗ੍ਹਾ ਭਾਜਪਾ ਨੇ ਮਸ਼ਹੂਰ ਸਿੰਗਰ ਹੰਸ ਰਾਜ ਹੰਸ ਨੂੰ ਟਿਕਟ ਦੇ ਦਿੱਤਾ। ਟਿਕਟ ਨਾ ਮਿਲਣ 'ਤੇ ਉੱਦਿਤ ਰਾਜ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਸੇ ਦੀ ਅਗਲੀ ਕੜੀ 'ਚ ਉਨ੍ਹਾਂ ਨੇ ਅੱਜ ਯਾਨੀ ਬੁੱਧਵਾਰ ਨੂੰ ਕਾਂਗਰਸ ਜੁਆਇਨ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਪਹਿਲਾਂ ਭਾਜਪਾ ਸੰਸਦ ਮੈਂਬਰ ਉੱਦਿਤ ਰਾਜ ਨੇ ਮੰਗਲਵਾਰ ਦੀ ਸਵੇਰ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਲੋਕ ਸਭਾ ਚੋਣਾਂ 'ਚ ਟਿਕਟ ਨਹੀਂ ਦਿੱਤਾ ਗਿਆ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਉੱਦਿਤ ਨੇ ਟਵੀਟ ਕੀਤਾ ਸੀ,''ਮੈਂ ਟਿਕਟ ਦਾ ਇੰਤਜ਼ਾਰ ਕਰ ਰਿਹਾ ਹਾਂ। ਜੇਕਰ ਮੈਨੂੰ ਟਿਕਟ ਨਾ ਮਿਲਿਆ ਤਾਂ ਮੈਂ ਪਾਰਟੀ ਨੂੰ ਅਲਵਿਦਾ ਕਹਿ ਦੇਵਾਂਗਾ।'' ਇਸ ਤੋਂ ਪਹਿਲਾਂ ਸੋਮਵਾਰ ਨੂੰ ਅੱਧੀ ਰਾਤ ਆਪਣੇ ਦਰਜਨਾਂ ਸਮਰਥਕਾਂ ਨਾਲ ਪੰਤ ਮਾਰਗ 'ਤੇ ਦਿੱਲੀ ਭਾਜਪਾ ਦਫ਼ਤਰ ਪਹੁੰਚੇ ਸਨ ਅਤੇ ਉਨ੍ਹਾਂ ਨੇ ਉੱਥੇ ਹੰਗਾਮਾ ਕੀਤਾ ਸੀ। ਰਾਜ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟਿਕਟ ਦੇ ਵਿਸ਼ੇ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।
2014 ਦੀ ਤੁਲਨਾ 'ਚ ਜੰਮੂ-ਕਸ਼ਮੀਰ ਦੀ ਅਨੰਤਨਾਗ ਲੋਕ ਸਭਾ ਸੀਟ 'ਤੇ ਇਸ ਵਾਰ ਹੋਈ ਘੱਟ ਵੋਟਿੰਗ
NEXT STORY