ਨੈਸ਼ਨਲ ਡੈਸਕ- ਜੇਕਰ ਤੁਸੀਂ ਵੀ ਯੂਟਿਊਬ 'ਤੇ ਰੀਲ ਜਾਂ ਵੀਡੀਓ ਬਣਾਉਂਦੇ ਹੋ, ਤਾਂ ਬਿਹਾਰ ਸਰਕਾਰ ਕੋਲ ਤੁਹਾਡੇ ਲਈ ਇਕ ਵਧੀਆ ਪੇਸ਼ਕਸ਼ ਹੈ। ਇਸ ਦੇ ਤਹਿਤ, ਜੇਕਰ ਤੁਹਾਡੇ ਚੁਣੇ ਹੋਏ ਵੀਡੀਓ 1 ਲੱਖ ਵਿਊਜ਼ ਹਾਸਲ ਕਰ ਲੈਂਦੇ ਹਨ ਤਾਂ ਤੁਹਾਨੂੰ 10,000 ਰੁਪਏ ਤੱਕ ਮਿਲ ਸਕਦੇ ਹਨ। ਸਮਰਾਟ ਚੌਧਰੀ ਸਰਕਾਰ ਦੀ ਕੈਬਨਿਟ ਨੇ ਇਹ ਫੈਸਲਾ ਲਿਆ ਹੈ। ਵੀਡੀਓ ਪਬਲਿਸ਼ ਹੋਣ ਦੇ 30 ਦਿਨਾਂ ਬਾਅਦ ਜੇਕਰ ਉਸ ਨੂੰ ਹਰ 1 ਲੱਖ ਵਿਊਜ਼ ਮਿਲਦੇ ਹਨ ਤਾਂ ਕ੍ਰਿਏਟਰ ਨੂੰ ਵਾਧੂ 10,000 ਰੁਪਏ ਦਿੱਤੇ ਜਾਣਗੇ।
ਬਿਹਾਰ ਦੇ ਸੋਸ਼ਲ ਮੀਡੀਆ ਕ੍ਰਿਏਟਰਜ਼ ਲਈ ਇਹ ਚੰਗੀ ਖ਼ਬਰ ਸਿਰਫ਼ ਇੰਨੀ ਹੀ ਨਹੀਂ ਹੈ। ਜੇਕਰ ਉਨ੍ਹਾਂ ਦੇ ਵੀਡੀਓ 10 ਲੱਖ ਵਿਊਜ਼ ਪਾਰ ਕਰ ਗਏ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਸਰਕਾਰ ਵਲੋਂ ਮਿਲਣਗੇ ਪਰ ਇੱਥੇ ਇਕ ਚੀਜ਼ ਧਿਆਨ 'ਚ ਰੱਖਣੀ ਹੋਵੇਗੀ ਕਿ ਇਹ ਪੈਸੇ ਹਰ ਵਾਇਰਲ ਵੀਡੀਓ 'ਤੇ ਨਹੀਂ ਮਿਲਣਗੇ, ਭਾਵੇਂ ਹੀ ਉਸ ਦੇ ਵਿਊਜ਼ ਇਕ ਜਾਂ 10 ਲੱਖ ਦੇ ਪਾਰ ਕਿਉਂ ਨਾ ਹੋਵੇ। ਵਿਊਜ਼ ਦੇ ਆਧਾਰ 'ਤੇ ਇਨਾਮ ਪ੍ਰਾਪਤ ਕਰਨ ਲਈ, ਤੁਹਾਨੂੰ ਸਰਕਾਰ ਵਲੋਂ ਤੈਅ ਨਿਯਮਾਂ ਜਿਵੇਂ ਪਲੇਟਫਾਰਮ, ਕੰਟੈਂਟ ਦੀ ਪਾਲਿਸੀ ਦੀ ਵੀ ਪਾਲਣਾ ਕਰਨੀ ਹੋਵੇਗੀ। ਉੱਥੇ ਹੀ ਵਿਊਜ਼ ਦੀ ਅਧਿਕਾਰਤ ਵੈਰੀਫਿਕੇਸ਼ਨ ਵੀ ਕਰਵਾਈ ਜਾਵੇਗੀ।
ਸਾਰੀਆਂ ਫਾਰਮੈਲਿਟੀ ਪੂਰੀਆਂ ਕਰਨ ਤੋਂ ਬਾਅਦ ਹੀ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰਜ਼ ਨੂੰ ਭੁਗਤਾਨ ਕਰੇਗੀ। ਉੱਥੇ ਹੀ ਇਸ ਯੋਜਨਾ ਦਾ ਫਾਇਦਾ ਤੁਸੀਂ ਸਿਰਫ਼ ਵੀਡੀਓ ਬਣਾ ਕੇ ਨਹੀਂ ਚੁੱਕ ਸਕਦੇ। ਇਸ ਲਈ ਤੁਹਾਨੂੰ ਬਿਹਾਰ ਸਰਕਾਰ ਦੇ ਸੂਚਨਾ ਅਤੇ ਜਨਸੰਪਰਕ ਵਿਭਾਗ ਰਾਹੀਂ ਸੂਚੀਬੱਧ ਹੋਣਾ ਪਵੇਗਾ। ਇਸ ਲਈ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਚੈਨਲ ਦੀ ਸਾਰੀ ਡਿਟੇਲ ਉਪਲੱਬਧ ਕਰਵਾਉਣੀ ਹੋਵੇਗੀ। ਜੇਕਰ ਤੁਸੀਂ ਯੋਗਤਾ ਪੂਰੀ ਕਰੋਗੇ ਤਾਂ ਤੁਹਾਡੇ ਸੋਸ਼ਲ ਹੈਂਡਲ ਜਾਂ ਚੈਨਲ ਨੂੰ ਸਰਕਾਰ ਸੂਚੀਬੱਧ ਕਰ ਲਵੇਗੀ। ਉੱਥੇ ਹੀ ਬਿਨਾਂ ਸੰਬੰਧਤ ਡਿਪਾਰਟਮੈਂਟ ਦੀ ਮਨਜ਼ੂਰੀ ਦੇ ਬਿਨਾਂ ਬਣਾਏ ਗਏ ਵੀਡੀਓ 'ਤੇ ਸਰਕਾਰ ਪੈਸੇ ਨਹੀਂ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'
NEXT STORY