ਰਾਂਚੀ-ਝਾਰਖੰਡ 'ਚ ਵਿਧਾਨ ਸਭਾ ਚੋਣਾਂ ਲਈ ਸਾਰੇ ਰਾਜਨੀਤਿਕ ਦਲਾਂ ਨੇ ਆਪਣੀ ਕਮਰ ਕੱਸ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ 30 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸ਼ਾਦ ਵੱਲੋਂ ਅੱਜ ਭਾਵ ਬੁੱਧਵਾਰ ਨੂੰ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ।ਇਸ ਮੈਨੀਫੈਸਟੋ ਦੌਰਾਨ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਝਾਰਖੰਡ ’ਚ ਭਾਜਪਾ ਪਾਰਟੀ ਦੀ ਸਰਕਾਰ ਦੇ ਬਣਦਿਆਂ ਹੀ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਨੂੰ ਲਾਗੂ ਕਰ ਦਿੱਤਾ ਜਾਏਗਾ।
ਦੱਸਣਯੋਗ ਹੈ ਕਿ ਕੇਂਦਰੀ ਕਾਨੂੰਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀ ਸ਼ੰਕਰ ਪ੍ਰਸਾਦ, ਕੇਂਦਰੀ ਜਨਜਾਤੀ ਮਾਮਲਿਆਂ ਬਾਰੇ ਅਰਜੁਨ ਮੁੰਡਾ, ਮੁੱਖ ਮੰਤਰੀ ਰਘੂਵਰ ਪ੍ਰਸਾਦ ਅਤੇ ਹੋਰਨਾਂ ਆਗੂਆਂ ਨੇ ਅੱਜ ਭਾਵ ਬੁੱਧਵਾਰ ਇੱਥੇ ਇਕ ਪ੍ਰੋਗਰਾਮ ’ਚ ਸਾਂਝੇ ਤੌਰ ’ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰਨ ਸਮੇਂ ਪਹੁੰਚੇ। ਇਸ ’ਚ ਇਹ ਗੱਲ ਵੀ ਕਹੀ ਗਈ ਹੈ ਕਿ ਝਾਰਖੰਡ ’ਚ ਵੱਡੀ ਗਿਣਤੀ ’ਚ ਬੰਗਲਾਦੇਸ਼ੀ ਲੋਕ ਆ ਕੇ ਰਹਿਣ ਲੱਗ ਪਏ ਹਨ। ਸੂਬੇ ਦੇ ਪੂਰਬੀ ਖੇਤਰ ’ਚ ਅਜਿਹੇ ਲੋਕਾਂ ਦੀ ਗਿਣਤੀ ਵੱਡੀ ਹੋ ਗਈ ਹੈ। ਇਸ ਲਈ ਝਾਰਖੰਡ ’ਚ ਭਾਜਪਾ ਦੀ ਸਰਕਾਰ ਦੇ ਬਣਦਿਆਂ ਹੀ ਐੱਨ.ਆਰ.ਸੀ. ਲਾਗੂ ਕਰ ਦਿੱਤਾ ਜਾਏਗਾ।
ਚਿਦਾਂਬਰਮ ਦੀ ਨਿਆਇਕ ਹਿਰਾਸਤ ਫਿਰ ਵਧੀ, 11 ਦਸੰਬਰ ਤੱਕ ਜੇਲ 'ਚ ਰਹਿਣਗੇ
NEXT STORY