ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ 31 ਮਾਰਚ 2024 ਤੱਕ 7,113.80 ਕਰੋੜ ਰੁਪਏ ਦੀ ਨਕਦੀ ਅਤੇ ਬੈਂਕ ਬੈਲੇਂਸ ਸੀ, ਜਦੋਂ ਕਿ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਕੋਲ 857.15 ਕਰੋੜ ਰੁਪਏ ਦਾ ਫੰਡ ਸੀ। ਭਾਵ ਭਾਜਪਾ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ। ਚੋਣ ਕਮਿਸ਼ਨ ਨੂੰ ਮੁਹੱਈਆ ਕਰਵਾਏ ਗਏ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਅਨੁਸਾਰ ਭਾਜਪਾ ਨੇ ਸਾਲ 2023-24 ਦੌਰਾਨ 1,754.06 ਕਰੋੜ ਰੁਪਏ ਖਰਚ ਕੀਤੇ, ਜੋ 2022-23 ’ਚ ਖਰਚ ਕੀਤੇ ਗਏ 1,092 ਕਰੋੜ ਰੁਪਏ ਤੋਂ 60 ਫ਼ੀਸਦੀ ਵੱਧ ਹੈ। ਇਸ ਦੇ ਮੁਕਾਬਲੇ ਕਾਂਗਰਸ ਨੇ 2023-24 ਦੌਰਾਨ 619.67 ਕਰੋੜ ਰੁਪਏ ਖਰਚ ਕੀਤੇ, ਜਦੋਂ ਕਿ 2022-23 ’ਚ ਉਸ ਨੇ 192.56 ਕਰੋੜ ਰੁਪਏ ਖਰਚ ਕੀਤੇ ਸਨ। ਲੋਕ ਸਭਾ ਚੋਣਾਂ ਦਾ ਐਲਾਨ 16 ਮਾਰਚ 2024 ਨੂੰ ਹੋਇਆ ਸੀ।
ਕਮਿਸ਼ਨ ਨੂੰ ਦਿੱਤੀ ਗਈ ਆਡਿਟ ਰਿਪੋਰਟ ਅਨੁਸਾਰ ਕਾਂਗਰਸ ਨੇ 2023-24 ਦੌਰਾਨ ਕੁੱਲ 1,225.11 ਕਰੋੜ ਰੁਪਏ ਦਾ ਫੰਡ ਪ੍ਰਾਪਤ ਕੀਤਾ, ਜਿਸ ’ਚ ਚੰਦਾ, ਦਾਨ ਅਤੇ ਯੋਗਦਾਨ ਜ਼ਰੀਏ ਮਿਲੇ 1129.67 ਕਰੋੜ ਰੁਪਏ ਸ਼ਾਮਲ ਹਨ। ਇਸ ’ਚ 31 ਮਾਰਚ, 2024 ਨੂੰ ਖ਼ਤਮ ਸਾਲ ਦੌਰਾਨ ਚੋਣ ਬਾਂਡ ਜ਼ਰੀਏ ਪ੍ਰਾਪਤ 828.36 ਕਰੋੜ ਰੁਪਏ ਵੀ ਸ਼ਾਮਲ ਹਨ। ਬਾਅਦ ’ਚ ਸੁਪਰੀਮ ਕੋਰਟ ਨੇ ਚੋਣ ਬਾਂਡ ਦੀ ਵਿਵਸਥਾ ’ਤੇ ਰੋਕ ਲਾ ਦਿੱਤੀ ਸੀ। ਪਿਛਲੇ ਵਿੱਤੀ ਸਾਲ 'ਚ ਭਾਜਪਾ ਨੇ ਇਸ਼ਤਿਹਾਰਾਂ 'ਤੇ 591 ਕਰੋੜ ਰੁਪਏ ਖਰਚ ਕੀਤੇ, ਜਿਸ 'ਚੋਂ 434.84 ਕਰੋੜ ਰੁਪਏ ਇਲੈਕਟ੍ਰਾਨਿਕ ਮੀਡੀਆ 'ਤੇ ਅਤੇ 115.62 ਕਰੋੜ ਰੁਪਏ ਪ੍ਰਿੰਟ ਮੀਡੀਆ 'ਤੇ ਖਰਚ ਕੀਤੇ ਗਏ। ਸੱਤਾਧਾਰੀ ਪਾਰਟੀ ਨੇ 2023-24 ਦੌਰਾਨ ਜਹਾਜ਼ਾਂ/ਹੈਲੀਕਾਪਟਰਾਂ 'ਤੇ 174 ਕਰੋੜ ਰੁਪਏ ਖਰਚ ਕੀਤੇ ਜਦੋਂ ਕਿ 2022-23 'ਚ 78.23 ਕਰੋੜ ਰੁਪਏ ਖਰਚ ਕੀਤੇ ਅਤੇ ਆਪਣੇ ਉਮੀਦਵਾਰਾਂ ਨੂੰ 191.06 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਦੂਜੇ ਪਾਸੇ, ਕਾਂਗਰਸ ਨੇ 2023-24 ਦੌਰਾਨ ਇਲੈਕਟ੍ਰਾਨਿਕ ਮੀਡੀਆ 'ਤੇ 207.94 ਕਰੋੜ ਰੁਪਏ ਅਤੇ ਛਪਾਈ ਸਮੱਗਰੀ 'ਤੇ 43.73 ਕਰੋੜ ਰੁਪਏ ਖਰਚ ਕੀਤੇ। ਵਿਰੋਧੀ ਪਾਰਟੀ ਨੇ 2023-24 ਦੌਰਾਨ ਜਹਾਜ਼ਾਂ/ਹੈਲੀਕਾਪਟਰਾਂ 'ਤੇ 62.65 ਕਰੋੜ ਰੁਪਏ ਖਰਚ ਕੀਤੇ ਅਤੇ ਆਪਣੇ ਉਮੀਦਵਾਰਾਂ ਨੂੰ 238.55 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 'ਚ ਭਾਜੜ ਤੋਂ ਬਾਅਦ ਯੋਗੀ ਸਰਕਾਰ 'ਤੇ ਭੜਕੇ ਰਾਹੁਲ, ਕਿਹਾ- 'ਅਜੇ ਤਾਂ ਕਈ ਮਹਾ ਇਸ਼ਨਾਨ ਹੋਣੇ ਹਨ'
NEXT STORY