ਨਵੀਂ ਦਿੱਲੀ- ਪ੍ਰਯਾਗਰਾਜ ਮਹਾਕੁੰਭ 'ਚ ਮਚੀ ਭਾਜੜ ਨੂੰ ਲੈ ਕੇ ਹੁਣ ਕਾਂਗਰਸ ਆਗੂ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ। ਰਾਹੁਲ ਨੇ ਕੁਪ੍ਰਬੰਧਨ, ਬਦਇੰਤਜ਼ਾਮੀ ਦਾ ਜ਼ਿਕਰ ਕਰ ਕੇ ਯੋਗੀ ਸਰਕਾਰ ਨੂੰ ਨਸੀਹਤ ਵੀ ਦਿੱਤੀ ਹੈ। ਰਾਹੁਲ ਨੇ 'ਐਕਸ' 'ਤੇ ਲਿਖਿਆ,''ਪ੍ਰਯਾਗਰਾਜ ਮਹਾਕੁਂਭ 'ਚ ਭਾਜੜ ਕਾਰਨ ਕਈ ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖਬਰ ਬੇਹੱਦ ਦੁਖਦ ਹੈ। ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਆਪਣੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਉਮੀਦ ਕਰਦਾ ਹਾਂ।''
ਰਾਹੁਲ ਨੇ ਅੱਗੇ ਕਿਹਾ,''ਇਸ ਦੁਖਦ ਘਟਨਾ ਲਈ ਕੁਪ੍ਰਬੰਧਨ, ਬਦਇੰਤਜ਼ਾਮੀ ਅਤੇ ਆਮ ਸ਼ਰਧਾਲੂਆਂ ਦੀ ਜਗ੍ਹਾ ਵੀਆਈਪੀ ਮੂਵਮੈਂਟ 'ਤੇ ਪ੍ਰਸ਼ਾਸਨ ਦਾ ਵਿਸ਼ੇਸ਼ ਧਿਆਨ ਹੋਣਾ ਜ਼ਿੰਮੇਵਾਰ ਹੈ। ਅਜੇ ਮਹਾਕੁੰਭ ਦਾ ਕਾਫ਼ੀ ਸਮਾਂ ਬਚਿਆ ਹੋਇਆ ਹੈ, ਕਈ ਹੋਰ ਮਹਾ ਇਸ਼ਨਾਨ ਹੋਣੇ ਹਨ। ਅੱਜ ਵਰਗੀ ਦੁਖਦ ਘਟਨਾ ਅੱਗੇ ਨਾ ਹੋਵੇ ਇਸ ਲਈ ਸਰਕਾਰ ਨੂੰ ਵਿਵਸਥਾ 'ਚ ਸੁਧਾਰ ਕਰਨਾ ਚਾਹੀਦਾ। ਰਾਹੁਲ ਨੇ ਕਿਹਾ,''ਵੀਆਈਪੀ ਕਲਚਰ 'ਤੇ ਲਗਾਮ ਲੱਗਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਆਮ ਸ਼ਰਧਾਲੂਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਿਹਤਰ ਇੰਤਜ਼ਾਮ ਕਰਨਾ ਚਾਹੀਦਾ। ਕਾਂਗਰਸ ਵਰਕਰਾਂ ਅਤੇ ਨੇਤਾਵਾਂ ਨੂੰ ਅਪੀਲ ਕਰਦਾ ਹਾਂ ਕਿ ਪੀੜਤ ਪਰਿਵਾਰਾਂ ਦੀ ਮਦਦ ਕਰਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 'ਚ ਕਿਵੇਂ ਮਚੀ ਭਾਜੜ? ਚਸ਼ਮਦੀਦਾਂ ਨੇ ਸੁਣਾਇਆ ਅੱਖੀਂ ਵੇਖਿਆ ਹਾਲ
NEXT STORY