ਮੁੰਬਈ (ਭਾਸ਼ਾ)— ਸ਼ਿਵ ਸੈਨਾ ਨੇ ਕਿਸਾਨਾਂ ਲਈ 2-2 ਲੱਖ ਰੁਪਏ ਦੇ ਕਰਜ਼ੇ ਮੁਆਫ ਕਰਨ ਦੇ ਐਲਾਨ ਨੂੰ ਲੈ ਕੇ ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਦੀ ਸੋਮਵਾਰ ਸ਼ਲਾਘਾ ਕੀਤੀ ਅਤੇ ਪੂਰਾ ਕਰਜ਼ਾ ਮੁਆਫ ਕਰਨ ਦੀ ਭਾਜਪਾ ਦੀ ਮੰਗ ਨੂੰ ਲੈ ਕੇ ਉਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਪੁੱਛਿਆ ਕਿ ਜਦੋਂ ਉਹ ਖੁਦ ਸੱਤਾ 'ਚ ਸੀ ਤਾਂ ਉਸ ਨੇ ਇੰਝ ਕਿਉਂ ਨਹੀਂ ਕੀਤਾ?
ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ 'ਸਾਮਨਾ' ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਸਿੱਧਾ ਹਮਲਾ ਬੋਲਿਆ ਅਤੇ ਕਿਹਾ ਕਿ ਠਾਕਰੇ ਸਰਕਾਰ ਨੇ ਅਜਿਹੇ ਸਮੇਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਫੈਸਲਾ ਕੀਤਾ ਹੈ, ਜਦੋਂ ਦੇਸ਼ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਮੁੱਦੇ 'ਤੇ 'ਸੜ' ਰਿਹਾ ਹੈ।
ਭਾਜਪਾ ਪਾਰਟੀ ਦਾ ਨਾਂ ਲਏ ਬਿਨਾਂ ਸਾਮਨਾ 'ਚ ਲਿਖਿਆ ਗਿਆ ਹੈ ਕਿ ਕੁਝ ਲੋਕ ਭਾਵਨਾਵਾਂ ਦੀ ਸਿਆਸਤ ਖੇਡ ਕੇ ਲੋਕਾਂ ਨੂੰ ਭੜਕਾ ਸਕਦੇ ਹਨ ਪਰ ਕਿਸਾਨਾਂ ਦੇ ਹਿੱਤਾਂ ਬਾਰੇ ਫੈਸਲਾ ਕਰਨ ਦੀ ਹਿਮੰਤ ਚਾਹੀਦੀ ਹੈ। ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ ਮੁਆਫ ਕਰਨ ਦੀ ਦਿਸ਼ਾ 'ਚ ਨਵੀਂ ਸਰਕਾਰ ਦਾ ਇਹ ਪਹਿਲਾ ਕਦਮ ਹੈ। ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਸਮੇਂ ਠਾਕਰੇ ਨੇ ਵੀ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਸੀ। ਉਦੋਂ ਵੀ ਭਾਜਪਾ ਸਰਕਾਰ ਜੋ ਇਹ ਕੰਮ ਨਹੀਂ ਕਰ ਸਕੀ, ਹੁਣ ਸ਼ਿਵ ਸੈਨਾ ਨੂੰ ਕਿਵੇਂ ਕਹਿ ਸਕਦੀ ਹੈ ਕਿ ਪੂਰਾ ਕਰਜ਼ਾ ਮੁਆਫ ਕੀਤਾ ਜਾਏ।
ਪੁਲਸ ਚੌਕੀ 'ਚ ਜ਼ਹਿਰ ਖਾਣ ਨਾਲ ਵਿਧਾਇਕ ਦੇ ਚਚੇਰੇ ਭਰਾ ਦੀ ਮੌਤ!
NEXT STORY