ਨਵੀਂ ਦਿੱਲੀ- ਭਾਜਪਾ ਲੋਕ ਸਭਾ ਦੀਆਂ 445 ਤੋਂ 450 ਸੀਟਾਂ ’ਤੇ ਚੋਣ ਲੜ ਸਕਦੀ ਹੈ । 405 ਨਾਵਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਯੂ.ਪੀ. (10), ਪੰਜਾਬ (13) ਅਤੇ ਮਹਾਰਾਸ਼ਟਰ ਤੇ ਓਡਿਸ਼ਾ ਆਦਿ ਕੁਝ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ।
ਦਿਲਚਸਪ ਗੱਲ ਇਹ ਹੈ ਕਿ ਭਾਜਪਾ ਨੇ ਅਾਪਣੇ ਲਈ 370 ਤੇ ਐੱਨ. ਡੀ. ਏ. ਲਈ 400 ਸੀਟਾਂ ਦੇ ਜਿੱਤਣ ਦੇ ਟੀਚੇ ਨੂੰ ਪੂਰਾ ਕਰਨ ਲਈ ਕਈ ਸੂਬਿਆਂ ’ਚ ਛੋਟੀਆਂ ਪਾਰਟੀਆਂ ਨਾਲ ਗਠਜੋੜ ਕੀਤਾ ਹੈ। ਸਾਥੀ ਪਾਰਟੀਆਂ ਦੀ ਗਿਣਤੀ 40 ਤੱਕ ਪਹੁੰਚ ਗਈ ਹੈ। ਇਸ ਨੇ ਓਡਿਸ਼ਾ ’ਚ ਬੀਜਦ ਨੂੰ ਹਰਾਇਆ ਤੇ ਹਰਿਆਣਾ ’ਚ ਜਜਪਾ ਨੂੰ ਹਰਾਇਆ। ਪੰਜਾਬ ’ਚ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਗੱਲਬਾਤ ਅਸਫਲ ਰਹੀ।
ਉੱਤਰ-ਪੂਰਬ ਦੇ ਕੁਝ ਸੂਬਿਆਂ ’ਚ ਭਾਜਪਾ ਨੇ ਐੱਨ. ਡੀ. ਏ. ਨੂੰ ਮਜ਼ਬੂਤ ਕਰਨ ਲਈ ਕੁਝ ਸੀਟਾਂ 'ਤੇ ਆਪਣਾ ਦਾਅਵਾ ਛੱਡ ਦਿੱਤਾ ਹੈ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪੀ. ਐੱਮ. ਮੋਦੀ ਕੁਝ ਸੀਟਾਂ ਦੀ ਬਲੀ ਦੇ ਰਹੇ ਹਨ ਕਿਉਂਕਿ ਉਹ ਆਪਣੇ ਤੀਜੇ ਕਾਰਜਕਾਲ ’ਚ ਵੱਡੇ ਸੁਧਾਰ ਲਿਆਉਣਾ ਚਾਹੁੰਦੇ ਹਨ । ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ, ਇਸ ਲਈ ਭਾਜਪਾ ਪਾਰਟੀ ਕਾਡਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੀਮਤ ’ਤੇ ਵੀ ਸਾਰੀਆਂ ਪਾਰਟੀਆਂ ਦਾ ਸਵਾਗਤ ਕਰ ਰਹੀ ਹੈ।
ਭਾਜਪਾ ਨੇ ਕਈ ਮੰਤਰੀਆਂ ਸਮੇਤ 100 ਤੋਂ ਵੱਧ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦਿੱਤੀ । ਨਵੇਂ ਚਿਹਰਿਆਂ ਨਾਲ ਤਜਰਬਾ ਕੀਤਾ ਜਾ ਰਿਹਾ ਹੈ। ਇਹ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਲਈ ਹੁਣ ਤੱਕ ਦੀਆਂ ਸਭ ਤੋਂ ਵੱਧ ਸੀਟਾਂ ਹੋਣਗੀਆਂ। 2024 ’ਚ ਭਾਜਪਾ ਦਾ ਖਾਤਾ ਖੋਲ੍ਹਣ ਲਈ ਆਂਧਰਾ ਪ੍ਰਦੇਸ਼ 'ਚ ਐੱਨ. ਚੰਦਰਬਾਬੂ ਨਾਇਡੂ ਨੂੰ ਲਿਆਉਣ ’ਚ ਪੀ.ਐੱਮ. ਮੋਦੀ ਸਰਗਰਮੀ ਨਾਲ ਸ਼ਾਮਲ ਰਹੇ।
2019 ’ਚ ਇਸ ਨੂੰ ਕੋਈ ਸੀਟ ਨਹੀਂ ਮਿਲੀ ਸੀ ਪਰ ਗੁਆਂਢੀ ਸੂਬੇ ਤੇਲੰਗਾਨਾ ’ਚ ਹੋਰ ਕਈ ਸੂਬਿਆਂ ਵਾਂਗ ਭਾਜਪਾ ਇਕੱਲਿਆਂ ਹੀ ਚੋਣ ਲੜ ਰਹੀ ਹੈ। 2014 ’ਚ ਭਾਜਪਾ ਨੇ 428 ਉਮੀਦਵਾਰ ਖੜ੍ਹੇ ਕੀਤੇ ਸਨ ਅਤੇ 282 ਸੀਟਾਂ ਜਿੱਤੀਆਂ ਸਨ । 2019 ’ਚ ਇਸ ਨੇ 437 ਉਮੀਦਵਾਰ ਖੜ੍ਹੇ ਕੀਤੇ ਤੇ 303 ਸੀਟਾਂ ਜਿੱਤੀਆਂ।
ਭਾਜਪਾ ਦੇ 'ਮਿਸ਼ਨ 370' ਦੀ ਸ਼ੁਰੂਆਤ ਕਰਨਗੇ PM ਮੋਦੀ, 650 ਬੂਥਾਂ 'ਤੇ ਹੋਣ ਵਾਲੀ ਟਿਫਨ ਮੀਟਿੰਗ 'ਚ ਲੈਣਗੇ ਹਿੱਸਾ
NEXT STORY