2026 ’ਚ ਹੋਣ ਵਾਲੀਆਂ ਆਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਆਸਾਮ ਇਕਾਈ ਅਤੇ 7 ਹੋਰਨਾਂ ਸਿਆਸੀ ਦਲਾਂ ਨੇ ਸੂਬੇ ’ਚ ਭਾਜਪਾ-ਵਿਰੋਧੀ ਮੋਰਚਾ ਬਣਾਉਣ ਦੇ ਮੁੱਦੇ ’ਤੇ ਸਹਿਯੋਗ ਕੀਤਾ ਹੈ। ਇਹ ਫੈਸਲਾ ਕਾਂਗਰਸ ਵਲੋਂ ਬੁਲਾਈ ਗਈ ਇਕ ਮੀਟਿੰਗ ਦੇ ਦੌਰਾਨ ਲਿਆ ਗਿਆ, ਜਿਸ ’ਚ ਰਾਏਜ਼ੋਰ ਦਲ, ਆਸਾਮ ਜਾਤੀ ਪ੍ਰੀਸ਼ਦ, ਆਂਚਲਿਕ ਗਣ ਮੋਰਚਾ, ਸੀ. ਪੀ. ਐੱਮ., ਸੀ. ਪੀ. ਆਈ, ਸੀ. ਪੀ. ਆਈ. (ਐੱਮ.ਐੱਲ) ਅਤੇ ਏ. ਪੀ. ਐੱਚ. ਐੱਲ. ਸੀ ਦੇ ਨੇਤਾ ਸ਼ਾਮਲ ਹੋਏ। ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਵਿਸ਼ੇਸ਼ ਤੌਰ ’ਤੇ ਗੈਰ ਹਾਜ਼ਰ ਰਿਹਾ। ਏ. ਆਈ. ਸੀ. ਸੀ. ਜਨਰਲ ਸਕੱਤਰ ਜਤਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਤਾਕਤਾਂ ਹਿੰਮਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਸਰਕਾਰ ਦੇ ਅਨਿਆਂ ਦੇ ਵਿਰੁੱਧ ਇਕਜੁੱਟ ਹੋਈਆਂ ਹਨ ਅਤੇ ਸੂਬੇ ’ਚ ਇਕ ਨਵੀਂ ਜਨ ਸਰਕਾਰ ਬਣਾਉਣ ਦਾ ਸੰਕਲਪ ਲਿਆ ਹੈ। ਹਾਲਾਂਕਿ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਇਸ ਘਟਨਾਚੱਕਰ ਨੂੰ ਘਟਾ ਕੇ ਅੰਕਣ ਦੀ ਕੋਸ਼ਿਸ਼ ਕੀਤੀ।
ਮਹਾਰਾਸ਼ਟਰ ਕਾਂਗਰਸ ਨੇ ਲੋਕਲ ਬਾਡੀਜ਼ ਚੋਣਾਂ ਦੇ ਲਈ ਛੋਟੇ ਦਲਾਂ ਦੇ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ : ਆਗਾਮੀ ਲੋਕਲ ਬਾਡੀਜ਼ ਚੋਣਾਂ ਲਈ ਸੱਤਾਧਾਰੀ ਮਹਾਯੁਤੀ ਗੱਠਜੋੜ ਨੂੰ ਛੱਡ ਕੇ ਛੋਟੇ ਅਤੇ ਬਰਾਬਰ ਵਿਚਾਰਧਾਰਾ ਵਾਲੇ ਦਲਾਂ ਦੇ ਨਾਲ ਗੱਠਜੋੜ ਕਰਨ ਦਾ ਫੈਸਲਾ ਕੀਤਾ ਹੈ। ਕਾਂਗਰਸ ਲਗਾਤਾਰ ਇਹ ਦਾਅਵਾ ਕਰ ਰਹੀ ਹੈ ਕਿ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਦੇ ਉਸ ਦੇ ਮੁਖੀ ਸਹਿਯੋਗੀਆਂ ਸ਼ਿਵ ਸੈਨਾ (ਯੂ. ਬੀ. ਟੀ.) ਅਤੇ ਐੱਸ. ਪੀ. ਦੇ ਨਾਲ ਉਸ ਦਾ ਗੱਠਜੋੜ ਬਰਕਰਾਰ ਹੈ। ਕਾਂਗਰਸ ਦੇ ਇਕ ਸੂਤਰ ਨੇ ਕਿਹਾ ਕਿ ਪਾਰਟੀ ਦੇ ਜ਼ਿਲਾ ਅਤੇ ਬਲਾਕ ਪੱਧਰ ਦੇ ਅਹੁਦੇਦਾਰਾਂ ਨੂੰ ਸਹਿਯੋਗੀਆਂ ਨੂੰ ਵਿਚਾਰ ਵਟਾਂਦਰ ਤੋਂ ਬਾਅਦ ਗੱਠਜੋੜ ’ਤੇ ਫੈਸਲਾ ਲੈਣ ਲਈ ਅਧਿਕਾਰਤ ਕੀਤਾ ਗਿਆ ਅਤੇ ਉਨ੍ਹਾਂ ਦੇ ਫੈਸਲਿਆਂ ਦਾ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਗੂਆਂ ਕੋਲ ਇਕ ਵਿਆਪਕ ਰਾਜ-ਪੱਧਰੀ ਗੱਠਜੋੜ ਦੀ ਬਜਾਏ ਖੇਤਰ ਦੀਆਂ ਜ਼ਰੂਰਤਾਂ ਦੇ ਆਧਾਰ ’ਤੇ ਇਕ ਰਣਨੀਤਕ ਸਮਝ ਹੁੰਦੀ ਹੈ ਅਤੇ ਇਸ ਨੂੰ ਅਪਣਾਉਣਾ ਬਿਹਤਰ ਹੋਵੇਗਾ। ਐੱਮ. ਵੀ. ਏ. ਸਹਿਯੋਗੀਆਂ ਦੀ ਸਾਂਝੀ ਮੀਟਿੰਗ ਜਿੱਥੇ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਗਿਆ ਸੀ, ਵਿਚ ਮਹਾਰਾਸ਼ਟਰ ਕਾਂਗਰਸ ਦੇ ਮੁਖੀ ਹਰਸ਼ਵਰਧਨ ਸਪਕਾਲ, ਐੱਨ. ਸੀ. ਪੀ. (ਐੱਸ. ਪੀ.) ਦੇ ਸੂਬਾ ਪ੍ਰਧਾਨ ਸ਼ਸ਼ੀਕਾਂਤ ਸ਼ਿੰਦੇ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਐੱਮ. ਐੱਲ. ਸੀ. ਅਨਿਲ ਪਰਬ ਸਮੇਤ ਹੋਰ ਪਾਰਟੀ ਆਗੂ ਸ਼ਾਮਲ ਹੋਏ। ਤਾਲਮੇਲ ਕਮੇਟੀ ਵਿਚ ਹਰੇਕ ਗੱਠਜੋੜ ਮੈਂਬਰ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ ਅਤੇ ਉਮੀਦਵਾਰਾਂ ਨੂੰ ਲੈ ਕੇ ਮਤਭੇਦਾਂ ਨੂੰ ਹੱਲ ਕਰਨਗੇ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਮਹਾ ਵਿਕਾਸ ਅਘਾੜੀ ਗੱਠਜੋੜ ਦਾ ਹਿੱਸਾ ਹੋਵੇਗੀ ਜਾਂ ਨਹੀਂ। ਕਾਂਗਰਸ ਦੇ ਸੂਬਾ ਪ੍ਰਧਾਨ ਹਰਸ਼ਵਰਧਨ ਸਪਕਾਲ ਨੇ ਕਿਹਾ ਕਿ ਮਨਸੇ ਨੂੰ ਐੱਮ. ਵੀ. ਏ. ਵਿਚ ਇਕ ਨਵੇਂ ਸਹਿਯੋਗੀ ਵਜੋਂ ਸ਼ਾਮਲ ਕਰਨ ਦਾ ਕੋਈ ਰਸਮੀ ਪ੍ਰਸਤਾਵ ਨਹੀਂ ਹੈ।
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਦੀ ਬੰਦ ਕਮਰੇ ’ਚ ਭਾਜਪਾ ਵਿਧਾਇਕਾਂ ਦੇ ਨਾਲ ਇਕ ਮਹੱਤਵਪੂਰਨ ਬੈਠਕ : ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਨੇ ਉਤਰ-ਪੂਰਬ ਕੋਆਰਡੀਨੇਟਰ ਸੰਿਬਤ ਪਾਤਰਾ ਦੇ ਨਾਲ ਇੰਫਾਲ ਸਥਿਤ ਪਾਰਟੀ ਦੇ ਸੂਬਾਈ ਮੁੱਖ ਦਫਤਰ ’ਚ ਭਾਜਪਾ ਵਿਧਾਇਕਾਂ ਦੇ ਨਾਲ ਇਕ ਮਹੱਤਵਪੂਰਨ ਬੈਠਕ ਕੀਤੀ। ਬੰਦ ਕਮਰੇ ’ਚ ਹੋਈ ਇਸ ਬੈਠਕ ’ਚ ਪਹਾੜੀ ਅਤੇ ਘਾਟੀ ਦੋਵੇਂ ਖੇਤਰਾਂ ਦੇ ਭਾਜਪਾ ਵਿਧਾਇਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਐੱਨ. ਬੀਰੇਨ ਸਿੰਘ, ਵਿਧਾਨ ਸਭਾ ਸਪੀਕਰ ਸਤਿਆਵਰਤ ਸਿੰਘ ਅਤੇ ਰਾਜ ਸਭਾ ਮੈਂਬਰ ਲੀਸ਼ੇਂਬਾ ਸਨਾਜੋਬਾ ਸ਼ਾਮਲ ਸਨ। ਹਾਲਾਂਕਿ ਕੁਕੀ ਭਾਈਚਾਰੇ ਦੇ ਵਿਧਾਇਕ ਖਾਸ ਤੌਰ ’ਤੇ ਗੈਰ-ਹਾਜ਼ਰ ਸਨ। ਸੰਤੋਸ਼ ਦਾ ਇਹ ਦੌਰਾ 13 ਫਰਵਰੀ ਨੂੰ ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਹੋਇਆ ਸੀ ਅਤੇ ਭਾਜਪਾ ਵਿਧਾਇਕਾਂ ਨੇ ਇਕ ਪ੍ਰਸਿੱਧ ਮੰਤਰੀ ਮੰਡਲ ਦੀ ਬਹਾਲੀ ਲਈ ਦਬਾਅ ਪਾਇਆ ਸੀ, ਪਾਰਟੀ ਵਲੋਂ ਆਪਣੇ ਆਪ ਨੂੰ ਮਜ਼ਬੂਤ ਅਤੇ ਮੁੜ ਗਠਿਤ ਕਰਨ ਦੇ ਨਾਲ-ਨਾਲ ਲੋਕਾਂ ਨਾਲ ਦੁਬਾਰਾ ਜੁੜਨ ਅਤੇ ਸੰਭਾਵੀ ਸਰਕਾਰ ਗਠਨ ਦੀ ਨੀਂਹ ਰੱਖਣ ਦੇ ਨਵੇਂ ਯਤਨਾਂ ਦਾ ਸੰਕੇਤ ਦਿੱਤਾ ਹੈ।
ਬਸਪਾ ਪੱਛਮੀ ਯੂ.ਪੀ. ਵਿਚ ਮੁਸਲਿਮ ਦਲਿਤਾਂ ਤੱਕ ਵਧਣ ਦੀ ਯੋਜਨਾ ਬਣਾ ਰਹੀ ਹੈ : ਬਹੁਜਨ ਸਮਾਜ ਪਾਰਟੀ (ਬਸਪਾ) ਪੱਛਮੀ ਯੂਪੀ ਵਿਚ ਮੁਸਲਿਮ ਦਲਿਤਾਂ ਤੱਕ ਵਧਣ ਦੀ ਯੋਜਨਾ ਬਣਾ ਰਹੀ ਹੈ। 6 ਦਸੰਬਰ ਨੂੰ ਨੋਇਡਾ ਵਿਚ ਇਕ ਜਨਤਕ ਮੀਟਿੰਗ ਦੇ ਨਾਲ ਇਹ ਬੈਠਕ ਹੋਣ ਦੀ ਸੰਭਾਵਨਾ ਹੈ। ਜਦਕਿ ਬਸਪਾ ਦੀ ਰਾਸ਼ਟਰੀ ਪ੍ਰਧਾਨ ਅਤੇ ਯੂ.ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀਰਵਾਰ ਨੂੰ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਗੁਜਰਾਤ ਵਿਚ ਪਾਰਟੀ ਦੀਆਂ ਇਕਾਈਆਂ ਦੀ ਇਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਪਹਿਲਾਂ ਦੀਆਂ ਸੰਗਠਨਾਤਮਕ ਸਮੀਖਿਆਵਾਂ ਦੌਰਾਨ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਲਾਗੂ ਕਰਨ ਸਬੰਧੀ ਜਾਇਜ਼ਾ ਲੈਣ ’ਤੇ ਜ਼ੋਰ ਦਿੱਤਾ ਗਿਆ, ਵਿਸ਼ੇਸ਼ ਤੌਰ ’ਤੇ ਪੋਲਿੰਗ ਬੂਥ ਪੱਧਰ ’ਤੇ ਪਾਰਟੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਮਾਜ ਦੇ ਸਾਰੇ ਵਰਗਾਂ ਵਿਚ ਪਾਰਟੀ ਆਧਾਰ ਦਾ ਵਿਸਥਾਰ ਕਰਨ ਦੇ ਸਬੰਧ ਵਿਚ।
–ਰਾਹਿਲ ਨੌਰਾ ਚੋਪੜਾ
ਪਾਕਿਸਤਾਨ ਨੇ ਕਿਵੇਂ ਬਦਲ ਦਿੱਤਾ ਜਿੱਨਾਹ ਦੇ ਲੋਕਤੰਤਰ ਦਾ ਸਰੂਪ
NEXT STORY