ਕੋਲਕਾਤਾ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੋਧੀ ਦਲਾਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਾਰਨ ਆਉਣ ਵਾਲੇ ਦਿਨਾਂ 'ਚ ਕਾਂਗਰਸ ਦੀ ਤਰ੍ਹਾਂ ਰਾਜਨੀਤਕ ਰੂਪ ਨਾਲ ਖ਼ਤਮ ਹੋ ਜਾਵੇਗੀ। ਅਖਿਲੇਸ਼ ਨੇ ਜਾਤੀ ਜਨਗਣਨਾ 'ਤੇ ਵੀ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ 2024 ਦੀਆਂ ਲੋਕ ਸਭਾ ਚੋਣਾਂ 'ਚ ਇਕ ਪ੍ਰਮੁੱਖ ਮੁੱਦਾ ਹੋਵੇਗਾ।
ਉਨ੍ਹਾਂ ਨੇ ਕੋਲਕਾਤਾ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਪਹਿਲੇ ਕਾਂਗਰਸ ਕੇਂਦਰੀ ਏਜੰਸੀਆਂ ਦੀ ਗਲਤ ਵਰਤੋਂ ਕਰਦੀ ਸੀ ਅਤੇ ਹੁਣ ਭਾਜਪਾ ਅਜਿਹਾ ਕਰ ਰਹੀ ਹੈ। ਕਾਂਗਰਸ ਹੁਣ ਖ਼ਤਮ ਹੋ ਗਈ ਹੈ। ਭਾਜਪਾ ਦਾ ਵੀ ਇਹੀ ਹਾਲ ਹੋਵੇਗਾ।'' ਸਪਾ ਨੇਤਾ ਨੇ ਦਾਅਵਾ ਕੀਤਾ ਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ-2 (ਯੂ.ਪੀ.ਏ.-2) ਸਰਕਾਰ ਦੌਰਾਨ ਕਾਂਗਰਸ ਨੇ ਜਾਤੀ ਜਨਗਣਨਾ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਪਿੱਛੇ ਹਟ ਗਈ।'' ਅਖਿਲੇਸ਼ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਾਤੀ ਜਨਗਣਨਾ ਕਰਵਾਏ। ਕਈ ਨੇਤਾ ਇਸ ਦੀ ਮੰਗ ਕਰ ਰਹੇ ਹਨ ਪਰ ਕਾਂਗਰਸ ਦੀ ਤਰ੍ਹਾਂ ਭਾਜਪਾ ਦੀ ਜਾਤੀ ਜਨਗਣਨਾ ਕਰਵਾਉਣ ਦੀ ਇਛੁੱਕ ਨਹੀਂ ਹੈ।'' ਆਮ ਚੋਣਾਂ ਦੇ ਮੱਦੇਨਜ਼ਰ ਸੰਭਾਵਿਤ ਵਿਰੋਧੀ ਮੋਰਚੇ ਦਾ ਫਾਰਮੂਲਾ ਕੀ ਹੋਵੇਗਾ, ਇਸ ਬਾਰੇ ਅਖਿਲੇਸ਼ ਨੇ ਕਿਹਾ ਕਿ ਇਸ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ,''ਅਸੀਂ ਵਿਰੋਧੀ ਮੋਰਚੇ ਦੇ ਫਾਰਮੂਲਾ ਦਾ ਖੁਲਾਸਾ ਨਹੀਂ ਕਰਾਂਗੇ। ਸਾਡਾ ਉਦੇਸ਼ ਭਾਜਪਾ ਨੂੰ ਹਰਾਉਣਾ ਹੈ।''
ਲੋਕਤੰਤਰ 'ਚ ਉਨ੍ਹਾਂ ਲੋਕਾਂ ਲਈ ਕੋਈ ਥਾਂ ਨਹੀਂ, ਜੋ ਇਸ 'ਚ ਭਰੋਸਾ ਨਹੀਂ ਰੱਖਦੇ: JP ਨੱਢਾ
NEXT STORY