ਹਮੀਰਪੁਰ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ ਪ੍ਰਚਾਰ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਇਸ ਦੇ ਅਧੀਨ ਭਾਜਪਾ 30 ਅਕਤੂਬਰ ਨੂੰ ਹੋਣ ਜਾ ਰਹੀ ਰੈਲੀ 'ਚ ਇਕੱਠੇ 32 ਸਟਾਰ ਪ੍ਰਚਾਰਕਾਂ ਨੂੰ ਉਤਾਰਨ ਦੀ ਤਿਆਰੀ 'ਚ ਹੈ। ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਲਈ ਜਿੱਤ ਕਿੰਨੀ ਮਹੱਤਵਪੂਰਨ ਹੈ ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਹੈ ਅਤੇ ਆਪਣੀ ਜਿੱਤ ਦੀ ਦਾਅਵੇਦਾਰੀ ਨੂੰ ਹੋਰ ਵੀ ਮਜ਼ਬੂਤੀ ਨਾਲ ਸਾਹਮਣੇ ਲਿਆਉਣ ਲਈ ਰਾਸ਼ਟਰੀ ਪੱਧਰ ਦੇ ਨੇਤਾਵਾਂ ਨੂੰ ਵੀ ਵੋਟ ਮੰਗਣ ਲਈ ਰੈਲੀ 'ਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਾਰਟੀ 12 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ ਹੈ।
ਪਾਰਟੀ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 30 ਅਕਤੂਬਰ ਨੂੰ ਹੋਣ ਜਾ ਰਹੀ ਜਨ ਸਭਾ ਨੂੰ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਸਮੇਤ ਕਈ ਰਾਸ਼ਟਰੀ ਪੱਧਰ ਦੇ ਨੇਤਾ ਸੰਬੋਧਨ ਕਰਨਗੇ। ਭਾਜਪਾ ਦੇ ਪ੍ਰਦੇਸ਼ ਮੀਡੀਆ ਇੰਚਾਰਜ ਕਰਨ ਨੰਦਾ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟਿੰਗ ਤੋਂ 3 ਦਿਨ ਪਹਿਲਾਂ ਹੀ 9 ਨਵੰਬਰ ਨੂੰ ਹਮੀਰਪੁਰ ਜ਼ਿਲ੍ਹੇ ਦੇ ਸੁਜਨਪੁਰਤਿਰਾ ਦੇ ਇਤਿਹਾਸਕ ਮੈਦਾਨ 'ਚ ਇਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਨਗੇ। ਇਹ ਸੀਟ ਭਾਜਪਾ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸਾਬਕਾ ਮੁੱਖ ਮੰਤਰੀ ਪੀ.ਕੇ. ਧੂਮਲ ਨੇ ਇਸ ਸੀਟ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਕ ਸਾਬਕਾ ਫ਼ੌਜ ਕੈਪਟਨ ਰਣਜੀਤ ਸਿੰਘ ਦਾ ਨਾਮ ਅੱਗੇ ਕੀਤਾ ਹੈ। ਹੁਣ ਰਣਜੀਤ ਸਿੰਘ ਇਸ ਸੀਟ 'ਤੇ ਭਾਜਪਾ ਦੇ ਉਮੀਦਵਾਰ ਹਨ। ਸ਼੍ਰੀ ਧੂਮਲ ਨੇ ਦੇਸ਼ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਜਨਤਾ ਨੂੰ ਭਾਜਪਾ ਉਮੀਦਵਾਰ ਦੇ ਪੱਖ 'ਚ ਵੋਟ ਦੇਣ ਦੀ ਅਪੀਲ ਕੀਤੀ ਹੈ।
ਦਿੱਲੀ ਪੁਲਸ ਨੂੰ ਮਿਲਿਆ ਗੈਂਗਸਟਰ ਦੀਪਕ ਟੀਨੂੰ ਦਾ 3 ਦਿਨਾਂ ਦਾ ਰਿਮਾਂਡ, ਪੰਜਾਬ ਪੁਲਸ ਖ਼ਾਲੀ ਹੱਥ ਪਰਤੀ
NEXT STORY