ਸ਼੍ਰੀਨਗਰ/ਜੰਮੂ,(ਬਲਰਾਮ)— ਜੰਮੂ-ਕਸ਼ਮੀਰ ਵਿਚ ਸਥਾਨਕ ਸਰਕਾਰ ਅਦਾਰਿਆਂ ਲਈ ਬੀਤੇ ਦਿਨੀਂ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਸ਼ਨੀਵਾਰ ਐਲਾਨ ਕਰ ਦਿੱਤਾ ਗਿਆ। ਨਤੀਜਿਆਂ ਮੁਤਾਬਕ ਕਈ ਥਾਈਂ ਭਾਜਪਾ ਅਤੇ ਕਈ ਥਾਈਂ ਕਾਂਗਰਸ ਨੇ ਬਾਜ਼ੀ ਮਾਰੀ ਹੈ। ਸਭ ਤੋਂ ਵੱਕਾਰੀ ਹਲਕੇ ਜੰਮੂ ਨਗਰ ਨਿਗਮ ’ਤੇ ਭਾਜਪਾ ਆਪਣਾ ਝੰਡਾ ਲਹਿਰਾਉਣ ਵਿਚ ਸਫਲ ਹੋ ਗਈ ਹੈ। ਹੋਰਨਾਂ ਸ਼ਹਿਰਾਂ ਤੋਂ ਚੋਣ ਨਤੀਜੇ ਮਿਲੇ-ਜੁਲੇ ਰਹੇ ਹਨ। ਸ਼੍ਰੀਨਗਰ ਵਿਖੇ ਆਜ਼ਾਦ ਉਮੀਦਵਾਰਾਂ ਦਾ ਬੋਲਬਾਲਾ ਰਿਹਾ। ਵਾਦੀ ਦੇ ਕਈ ਸ਼ਹਿਰਾਂ ਅਤੇ ਲੱਦਾਖ ਖੇਤਰ ’ਚ ਕਾਂਗਰਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਜ਼ਿਲਾ |
ਕੁਲ ਵਾਰਡ |
ਭਾਜਪਾ |
ਕਾਂਗਰਸ |
ਪੈਂਥਰਸ |
ਆਜ਼ਾਦ |
ਜੰਮੂ |
154 |
92 |
28 |
0 |
34 |
ਸਾਂਬਾ |
43 |
18 |
9 |
2 |
21 |
ਕਠੂਆ |
80 |
34 |
19 |
0 |
27 |
ਰਾਜੌਰੀ |
63 |
23 |
20 |
0 |
20 |
ਪੁੰਛ |
30 |
4 |
3 |
0 |
23 |
ਰਿਆਸੀ |
13 |
7 |
2 |
0 |
5 |
ਕਟੜਾ |
13 |
7 |
2 |
0 |
4 |
ਊਧਮਪੁਰ |
51 |
14 |
3 |
11 |
13 |
ਰਾਮਬਨ |
21 |
6 |
16 |
2 |
1 (ਰੱਦ) |
ਡੋਡਾ |
37 |
7 |
12 |
0 |
18 |
ਕਿਸ਼ਤਵਾੜ |
13 |
1 |
2 |
0 |
10 |
ਸੂਬੇ ਦੇ 79 ਹਲਕਿਆਂ ’ਚ 13 ਸਾਲ ਬਾਅਦ ਹੋਈਆਂ ਚੋਣਾਂ ਦੌਰਾਨ ਭਾਜਪਾ 97 ਵਾਰਡਾਂ ਵਿਚ ਪ੍ਰਭਾਵਸ਼ਾਲੀ ਦਸਤਕ ਦੇਣ ’ਚ ਸਫਲ ਰਹੀ ਹੈ। ਪੁਲਵਾਮਾ, ਸ਼ੋਪੀਆਂ ਤੇ ਕੁਲਗਾਮ ਵਿਖੇ ਭਾਜਪਾ ਮਜ਼ਬੂਤ ਹੋ ਕੇ ਉਭਰੀ ਹੈ, ਜਦਕਿ ਅਨੰਤਨਾਗ ਦੇ 25 ਵਿਚੋਂ 20 ਅਤੇ ਡੁਰੂ ਵਿਖੇ 17 ਵਿਚੋਂ 14 ਵਾਰਡਾਂ ਵਿਚ ਕਾਂਗਰਸ ਜਿੱਤ ਗਈ ਹੈ। ਕਾਜ਼ੀਗੁੰਡ, ਪਹਿਲਗਾਮ, ਕੋਕਰਨਾਗ, ਬਾਂਦੀਪੋਰਾ, ਹਾਜਿਨ ਅਤੇ ਗੰਦਰਬਲ ਵਿਖੇ ਕਾਂਗਰਸ ਮਜ਼ਬੂਤ ਸਥਿਤੀ ਵਿਚ ਹੈ। ਲੱਦਾਖ ਦੇ ਲੇਹ ਹਲਕੇ ਵਿਚ ਸਭ 13 ਵਾਰਡਾਂ ਵਿਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ। ਕਾਰਗਿਲ ਦੇ 5 ਵਾਰਡਾਂ ’ਚ ਕਾਂਗਰਸ ਅਤੇ 8 ਵਿਚ ਆਜ਼ਾਦ ਉਮੀਦਵਾਰ ਜਿੱਤੇ ਹਨ। ਸੂਬੇ ਦੇ ਕਈ ਹਲਕਿਆਂ ਵਿਚ ਭਾਜਪਾ, ਕਾਂਗਰਸ ਜਾਂ ਨੈਸ਼ਨਲ ਪੈਂਥਰਸ ਪਾਰਟੀ ਦੇ ਉਮੀਦਵਾਰਾਂ ਨੂੰ ਲਾਂਭੇ ਕਰ ਕੇ ਵੋਟਰਾਂ ਨੂੰ ਆਜ਼ਾਦ ਉਮੀਦਵਾਰਾਂ ’ਤੇ ਭਰੋਸਾ ਪ੍ਰਗਟ ਕੀਤਾ। ਦੱਸਣਯੋਗ ਹੈ ਕਿ ਨੈਸ਼ਨਲ ਕਾਨਫਰੰਸ ਅਤੇ ਪੀ. ਡੀ. ਪੀ. ਨੇ ਚੋਣਾਂ ਦਾ ਬਾਈਕਾਟ ਕੀਤਾ ਸੀ।
ਜ਼ਿਲਾ |
ਕੁਲ ਵਾਰਡ |
ਭਾਜਪਾ |
ਕਾਂਗਰਸ |
ਹੋਰ |
ਸ਼੍ਰੀਨਗਰ |
72 |
4 |
16 |
53 |
ਬਡਗਾਮ |
72 |
5 |
23 |
16 |
ਗੰਦਰਬਲ |
17 |
2 |
2 |
13 |
ਬਾਰਾਮੁੱਲਾ |
88 |
25 |
17 |
25 |
ਕੁਪਵਾੜਾ |
39 |
3 |
0 |
34 |
ਬਾਂਡੀਪੁਰਾ |
43 |
3 |
27 |
10 |
ਅਨੰਤਨਾਗ |
132 |
29 |
50 |
11 |
ਪੁਲਵਾਮਾ |
69 |
9 |
- |
3 |
ਸ਼ੋਪੀਆਂ |
17 |
12 |
- |
- |
ਕੁਲਗਾਮ |
47 |
8 |
3 |
9 |
ਲੇਹ |
13 |
13 |
- |
- |
ਕਾਰਗਿਲ |
13 |
6 |
7 |
- |
ਕਾਰ ਹਾਦਸੇ 'ਚ 2 ਲੋਕਾਂ ਦੀ ਮੌਤ, 4 ਜ਼ਖਮੀ
NEXT STORY